Home crime ਖ਼ੁਦ ਨੂੰ ਕੈਨੇਡਾ ਵਾਲਾ ਪੋਤਾ ਦੱਸ ਕੇ ਕੀਤੀ 7 ਲੱਖ ਦੀ ਧੋਖਾਧੜੀ

ਖ਼ੁਦ ਨੂੰ ਕੈਨੇਡਾ ਵਾਲਾ ਪੋਤਾ ਦੱਸ ਕੇ ਕੀਤੀ 7 ਲੱਖ ਦੀ ਧੋਖਾਧੜੀ

64
0

  ਲੁਧਿਆਣਾ (ਮੋਹਿਤ ਜੈਨ- ਅਸਵਨੀ ) ਨੌਸਰਬਾਜ਼ ਗਿਰੋਹ ਦੇ ਮੈਂਬਰ ਨੇ ਵ੍ਹਟਸਐਪ ਕਾਲ ਤੇ ਖੁਦ ਨੂੰ ਕੈਨੇਡਾ ਵਾਲਾ ਪੋਤਾ ਦੱਸ ਕੇ ਲੁਧਿਆਣਾ ਦੇ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਹਰਨੇਕ ਸਿੰਘ ਨਾਲ 7 ਲੱਖ ਰੁਪਏ ਦੀ ਧੋਖਾਧੜੀ ਕੀਤੀ। ਦਰਅਸਲ ਇਸ ਗਿਰੋਹ ਨੇ ਸਾਜਿਸ਼ ਘੜ ਕੇ ਹਰਨੇਕ ਸਿੰਘ ਨੂੰ ਇਹ ਆਖਿਆ ਕਿ ਉਸਦੇ ਪੋਤੇ ਪੁਨੀਤ ਦਾ ਕੈਨੇਡਾ ਵਿਚ ਝਗੜਾ ਹੋ ਗਿਆ ਹੈ ਅਤੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਲੱਖਾਂ ਰੁਪਏ ਦਾ ਖਰਚਾ ਹੋਵੇਗਾ। ਨੌਸਰਬਾਜ਼ੀ ਦੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ।

ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਕ੍ਰਿਸ਼ਨਾ ਨਗਰ ਦੇ ਵਾਸੀ ਹਰਨੇਕ ਸਿੰਘ ਦੀ ਸ਼ਿਕਾਇਤ ਤੇ ਵਾਲਮੀਕਿ ਮੁਹੱਲਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਪ੍ਰਿਆ, ਨਵੀਂ ਆਬਾਦੀ ਹੁਸ਼ਿਆਰਪੁਰ ਦੇ ਵਾਸੀ ਨਿਤਨ ਕੁਮਾਰ ਅਤੇ ਗਿਆਸਪੁਰਾ ਲੁਧਿਆਣਾ ਦੇ ਵਾਸੀ ਰਾਜ ਨਰਾਇਣ ਦੇ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧ ਸਾਜ਼ਿਸ਼ ਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਨੇ ਦੱਸਿਆ ਕਿ ਉਸ ਦਾ ਪੋਤਾ ਪੁਨੀਤ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਕੁਝ ਮਹੀਨੇ ਪਹਿਲਾਂ ਰਾਤ ਵੇਲੇ ਹਰਨੇਕ ਸਿੰਘ ਨੂੰ ਵ੍ਹਟਸਐਪ ‘ਤੇ ਇਕ ਫੋਨ ਕਾਲ ਆਈ। ਕਾਲਰ ਨੇ ਖੁਦ ਨੂੰ ਹਰਨੇਕ ਸਿੰਘ ਦਾ ਕੈਨੇਡਾ ਵਾਲਾ ਪੋਤਾ ਪੁਨੀਤ ਦੱਸਿਆ। ਨੌਸਰਬਾਜ਼ ਦੇ ਝਾਂਸੇ ਵਿੱਚ ਲੈ ਕੇ ਆਖਿਆ ਕਿ ਉਸਦਾ ਗੋਰੇ ਨਾਲ ਝਗੜਾ ਹੋ ਗਿਆ ਹੈ ਅਤੇ ਮਾਮਲਾ ਰਫਾ ਦਫਾ ਕਰਨ ਲਈ ਉਸ ਨੂੰ 2 ਲੱਖ ਰੁਪਏ ਚਾਹੀਦੇ ਹਨ।ਹਰਨੇਕ ਸਿੰਘ ਨੇ ਦਿੱਤੇ ਗਏ ਖਾਤਾ ਨੰਬਰ ਵਿੱਚ ਤੁਰੰਤ ਰਕਮ ਟਰਾਂਸਫਰ ਕਰ ਦਿੱਤੀ। ਕੁਝ ਸਮੇਂ ਬਾਅਦ ਹਰਨੇਕ ਸਿੰਘ ਨੂੰ ਫਿਰ ਤੋਂ ਫੋਨ ਆਇਆ ਅਤੇ ਇਸ ਵਾਰ ਨੌਸਰਬਾਜ਼ ਨੇ ਆਖਿਆ ਕਿ ਝਗੜੇ ਦੇ ਦੌਰਾਨ ਫੱਟੜ ਹੋਏ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਹੁਣ 8 ਲੱਖ ਰੁਪਏ ਦਾ ਖਰਚਾ ਆਵੇਗਾ। ਹਰਨੇਕ ਸਿੰਘ ਨੇ ਤੁਰੰਤ 5 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਅਤੇ ਬਾਕੀ ਪੈਸੇ ਜਲਦੀ ਹੀ ਭੇਜਣ ਲਈ ਆਖਿਆ। ਪੈਸੇ ਟਰਾਂਸਫਰ ਕਰਨ ਤੋਂ ਬਾਅਦ ਹਰਨੇਕ ਸਿੰਘ ਨੇ ਕਰਾਸ ਚੈੱਕ ਕਰਨ ਲਈ ਆਪਣੇ ਪੋਤੇ ਪੁਨੀਤ ਨੂੰ ਫੋਨ ਲਗਾ ਲਿਆ। ਪੁਨੀਤ ਨੇ ਆਪਣੇ ਦਾਦੇ ਨੂੰ ਦੱਸਿਆ ਕਿ ਉਸਦਾ ਕੋਈ ਵੀ ਝਗੜਾ ਨਹੀਂ ਹੋਇਆ। ਇਸ ਮਾਮਲੇ ਵਿਚ ਹਰਨੇਕ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ , ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ । ਜਾਂ ਚ ਅਧਿਕਾਰੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।

LEAVE A REPLY

Please enter your comment!
Please enter your name here