CM ਮਾਨ ਦੀ ਫੋਟੋ ਵੀ ਗ਼ਾਇਬ, ਸਰਿੰਜਾਂ ਵੀ ਮਿਲੀਆਂ
ਬਟਾਲਾ (ਰੋਹਿਤ-ਮੋਹਿਤ) ਇਸਨੂੰ ਲੋਕਾਂ ਦੀ ਨਰਾਜ਼ਗੀ ਕਹੀ ਜਾਵੇ ਜਾਂ ਫਿਰ ਕਿਸੇ ਸਰਾਰਤੀ ਅਨਸਰ ਦੀ ਸ਼ਰਾਰਤ ਕੇ ਜਾਂ ਫਿਰ ਨਸ਼ੇ ਕਰਨ ਵਾਲੇ ਨਸ਼ੇੜੀਆਂ ਦੀ ਕਰਤੂਤ। ਫਿਲਹਾਲ ਕੋਈ ਢੁੱਕਵਾਂ ਸ਼ਬਦ ਜਾਂਚ ਤੋਂ ਬਾਅਦ ਹੀ ਵਰਤਿਆ ਜਾ ਸਕਦਾ ਹੈ ਪਰ ਬੀਤੀ ਰਾਤ ਬਟਾਲਾ ਲਾਗਲੇ ਪਿੰਡ ਮਸਾਣੀਆਂ ਵਿੱਚ ਕੁਝ ਲੋਕਾਂ ਵਲੋਂ ਮੁਹੱਲਾ ਕਲੀਨਿਕ ਦੀ ਭੰਨਤੋੜ ਕੀਤੀ ਗਈ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਲੋਕ ਜਾਂਦੇ-ਜਾਂਦੇ ਮੁਹੱਲਾ ਕਲੀਨਿਕ ‘ਤੇ ਲਗੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਫੋਟੋ ਵੀ ਉਤਾਰ ਕੇ ਨਾਲ ਲੈ ਗਏ। ਮਾਮਲਾ ਪੁਲਿਸ ਕੋਲ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਿਧਾਨ ਸਭਾ ਹਲਕਾ ਬਟਾਲਾ ਦਾ ਪਿੰਡ ਮਸਾਣੀਆਂ ਜਿੱਥੇ ਹਲਕੇ ਦੇ ਪਹਿਲੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੁਝ ਮਹੀਨੇ ਪਹਿਲੇ ਸਥਾਨਿਕ ਵਿਧਾਇਕ ਅਮੰਸ਼ਰ ਸਿੰਘ ਸ਼ੈਰੀ ਕਲਸੀ ਵਲੋਂ ਕੀਤਾ ਗਿਆ ਸੀ ਅਤੇ ਇਸੇ ਮੁਹੱਲਾ ਕਲੀਨਿਕ ਨੂੰ ਇਲਾਕੇ ਦੀਆਂ ਸਿਹਤ ਸਹੂਲਤਾਂ ਦੇ ਸੁਧਾਰ ਦਾ ਕੇਂਦਰ ਬਿੰਦੂ ਮੰਨਿਆ ਜਾ ਰਿਹਾ ਸੀ। ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਸ ਮੁਹੱਲਾ ਕਲੀਨਿਕ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਕਿਲਨਿਕ ਦੀ ਬੜੀ ਬੁਰੀ ਤਰ੍ਹਾਂ ਤੋੜਭੰਨ ਕੀਤੀ ਗਈ ਹੈ। ਸ਼ਰਾਰਤੀ ਅਨਸਰਾਂ ਵਲੋਂ ਕਲੀਨਿਕ ਦੀਆਂ ਬਾਰੀਆਂ ਤੇ ਲੱਗੇ ਸ਼ੀਸ਼ੇ ਤੋੜ ਦਿੱਤੇ ਗਏ ਪਰ ਬਾਰੀਆਂ ਤੇ ਲੋਹੇ ਦੀਆਂ ਗਰਿਲਾਂ ਲੱਗੀਆਂ ਹੋਣ ਕਾਰਨ ਇਹ ਸਰਾਰਤੀ ਅਨਸਰ ਅੰਦਰ ਨਹੀਂ ਜਾ ਸਕੇ ਜਿਸ ਕਾਰਨ ਅੰਦਰ ਦੀ ਮਸ਼ੀਨਰੀ ਦਾ ਨੁਕਸਾਨ ਜੋਂ ਤੋਂ ਬਚ ਗਿਆ ।ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਵਲੋਂ ਤੋੜਭੰਨ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਾਂਦੇ-ਜਾਂਦੇ ਮੁਹੱਲਾ ਕਲੀਨਿਕ ‘ਤੇ ਲੱਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ‘ਤੇ ਆਪਣਾ ਗੁੱਸਾ ਉਤਾਰਿਆ ਅਤੇ ਜਾਂਦੇ-ਜਾਂਦੇ ਮੁੱਖ ਮੰਤਰੀ ਦੀ ਫੋਟੋ ਵੀ ਆਪਣੇ ਨਾਲ ਲੇ ਗਏ। ਘਟਨਾ ਬਾਰੇ ਪਿੰਡ ਵਾਸੀਆਂ ਨੂੰ ਉਸ ਵਕਤ ਪਤਾ ਲੱਗਾ ਜਦੋਂ ਮੁਹੱਲਾ ਕਲੀਨਿਕ ਦੇ ਦਰਵਾਜੇ ਖੁੱਲ੍ਹੇ ਹੋਏ ਸਨ ਅਤੇ ਜਦੋਂ ਪਿੰਡ ਵਾਸੀਆਂ ਨੇ ਲੱਗੇ ਜਾ ਕੇ ਦੇਖਿਆ ਤਾਂ ਮੁਹੱਲਾ ਕਲੀਨਿਕ ਦੇ ਸ਼ੀਸ਼ੇ ਵੀ ਟੁੱਟੇ ਹੋਏ ਸਨ । ਬਾਅਦ ਵਿਚ ਪਿੰਡ ਵਾਸੀਆਂ ਵਲੋ ਇਹ ਮਾਮਲਾ ਪੁਲਸ ਦੇ ਧਿਆਨ ਵਿੱਚ ਲਿਆਂਦਾ ਜਿਸਦੇ ਚਲਦੇ ਹੋਏ ਡੀਐਸਪੀ ਸਿਟੀ ਲਲਿਤ ਕੁਮਾਰ ਵਲੋਂ ਘਟਨਾ ਵਾਲੀ ਥਾਂ ਦਾ ਜ਼ਾਇਜ਼ਾ ਲਿਆ ਗਿਆ ਅਤੇ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਦੂਸਰੇ ਪਾਸੇ ਘਟਨਾ ਵਾਲੀ ਥਾਂ ਤੋਂ ਥੋੜੀ ਦੂਰੀ ਤੇ ਵੱਡੀ ਗਿਣਤੀ ਵਿਚ ਟੀਕੇ ਅਤੇ ਸਰਿੰਜਾਂ ਵੀ ਮਿਲੀਆਂ ਹਨ ਅਤੇ ਆਮ ਚਰਚਾ ਇਹ ਵੀ ਹੈ ਕਿ ਪਿੰਡ ਵਿਚ ਨਸ਼ੇ ਦਾ ਬੋਲ ਬਾਲਾ ਹੈ ਅਤੇ ਘਟਨਾ ਨੂੰ ਅੰਜਾਮ ਨਸ਼ੇੜੀਆਂ ਵਲੋਂ ਹੀ ਦਿੱਤਾ ਗਿਆ ਹੈ ਸਕਦਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ
