ਜਗਰਾਉਂ, 21 ਫਰਵਰੀ ( ਲਿਕੇਸ਼ ਸ਼ਰਮਾਂ, ਅਸ਼ਵਨੀ)-ਮਾਲਵੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਦਿਵਸ ਸਕੂਲ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਸਕੂਲ ਵਿਦਿਆਰਥਣ ਰਾਜਵੀਰ ਕੌਰ ਨੇ ਮਾਤ ਭਾਸ਼ਾ ਦੇ ਮਹੱਤਵ ਨੂੰ ਦ੍ਰਿੜ ਕਰਵਾਉਣ ਬਾਰੇ ਬੜੀ ਹੀ ਭਾਵ ਪੂਰਨ ਸੰਦੇਸ਼ ਪੇਸ਼ ਕੀਤਾ ਕਿ ਮਾਂ ਬੋਲੀ ਸਾਡੀ ਸ਼ਨਾਖਤ ਹੈ ਅਤੇ ਮਾਂ ਬੋਲੀ ਦੇ ਨਾਲ ਸਾਰਾ ਮਾਨ—ਸਨਮਾਨ ਅਤੇ ਸਵੈਮਾਣ ਜੁੜਿਆ ਹੋਇਆ ਹੈ।ਪੰਜਾਬੀ ਇਤਿਹਾਸ ਨੂੰ ਕੇਵਲ ਮਾਤ ਭਾਸ਼ਾ ਅਤੇ ਮਾਂ ਬੋਲੀ ਰਾਂਹੀ ਹੀ ਸਮਝਿਆ ਜਾ ਸਕਦਾ ਹੈ।।ਇਸ ਮੌਕੇ ਸਕੂਲ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਮਾਂ ਬੋਲੀ ਦੇ ਸੰਦਰਭ ਵਿੱਚ ਬੋਲਦਿਆਂ ਕਿਹਾ ਕਿ ਮਾਂ ਬੋਲੀ ਸਾਡੇੇ ਅਦਬ ਅਤੇ ਸਤਿਕਾਰ ਨੂੰ ਪ੍ਰਭਾਵਿਤ ਕਰਦੀ ਹੈ।ਮਾਂ ਬੋਲੀ ਰਾਂਹੀ ਹੀ ਅਸੀ ਬੇਹਤਰ ਲਿਖ ਸਕਦੇ ਹਾਂ ਭਾਵੇਂ ਉਹ ਭਾਸ਼ਾ ਅਰਬੀ, ਫਾਰਸੀ, ਸੰਸਕ੍ਰਿਤ, ਅੰਗਰੇਜੀ ਜਾਂ ਕੋਈ ਹੋਰ ਭਾਸ਼ਾ ਹੋਵੇ।ਪਰ ਮਾਤ ਭਾਸ਼ਾ ਰਾਹੀਂ ਅਸੀਂ ਬੇਹਤਰ ਸਿੱਖ ਸਕਦੇ ਹਾਂ ਅਤੇ ਵਿਕਾਸ ਕਰ ਸਕਦੇ ਹਾਂ। ਇਸ ਦੌਰਾਨ ਸਮੂਹ ਮੈਨੇਜਮੈਂਟ, ਵਿਦਿਆਰਥੀ ਅਤੇ ਸਾਰਾ ਸਟਾਫ ਹਾਜਿਰ ਸੀ।