Home crime ਚੋਰ ਗਿਰੋਹ ਦੇ ਦੋ ਮੈਂਬਰ ਕਾਬੂ

ਚੋਰ ਗਿਰੋਹ ਦੇ ਦੋ ਮੈਂਬਰ ਕਾਬੂ

53
0

ਪੰਜ ਜਿਲਿਆਂ ਵਿਚ ਕੀਤੀਆਂ ਚੋਰੀ ਦੀਆਂ 21 ਵਾਰਦਾਤਾਂ, ਜਮਾਨਤ ਤੇ ਆ ਕੇ ਕੀਤੀ ਵਾਰਦਾਤ

ਜਗਰਾਓਂ, 22 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਬੀਤੀ 12 ਫਰਵਰੀ ਨੂੰ ਰਾਏਕੋਟ ਵਿਖੇ ਪਰਿਵਾਰ ਸਮੇਤ ਵਿਆਹ ਤੇ ਗਏ ਡਾ. ਚਮਕੌਰ ਸਿੰਘ ਗਿੱਲ ਦੇ ਘਰ ਵਿਚ ਦਾਖਲ ਹੋ ਕੇ ਨਾ ਮਾਲੂਮ ਵਿਅਕਤੀਆਂ ਨੇ 24,92,700  ਰੁਪਏ ਨਗਦੀ, ਸੋਨਾ 08 ਤੋਲੇ ਅਤੇ ਇਕ ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ. ਆਰ ਚੋਰੀ ਕਰ ਲਿਆ ਸੀ। ਜਿਸ ਤੇ ਥਾਣਾ ਸਿਟੀ ਰਾਏਕੋਟ ਵਿਖੇ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮੇ ਦੀ ਤਫਤੀਸ਼ ਦੌਰਾਨ ਮੁਦਈ ਮੁਕਦਮਾਂ ਵੱਲੋਂ ਦੋਸ਼ੀਆਂ ਦੀ ਸ਼ਨਾਖਤ ਕਰਨ ਤੇ ਉੱਕਤ ਵਾਰਦਾਤ ਦੇ ਦੋਸ਼ੀਆਂ ਨੂੰ ਟਰੇਸ ਕਰਕੇ ਨਾਮਜਦ ਕੀਤਾ ਗਿਆ। ਇਸ ਸੰਬਧੀ ਪ੍ਰੈਸ ਕਾਨਫਰੰਸ ਦੌਰਾਨ ਐਸ ਐਸ ਪੀ ਨਵਨੀਤ ਸਿੰਙ ਬੈਂਸ ਨੇ ਦੱਸਿਆ ਕਿ ਹਿਊਮਨ ਅਤੇ ਟੈਕਨੀਕਲ ਦੀ ਵਿਸ਼ੇਸ਼ ਟੀਮ ਵਲੋਂ ਜਾਂਚ ਪੜਤਾਲ ਕਰਕੇ ਕਾਰਵਾਈ ਕਰਦਿਆਂ ਇਸ ਮਾਮਲੇ ਸੰਬੰਧੀ ਜਤਿੰਦਰ ਕੁਮਾਰ ਉਰਫ ਰਾਜੂ ਵਾਸੀ ਨੇੜੇ ਹਰਕਿਸ਼ਨ ਪਬਲਿਕ ਸਕੂਲ ਡਾਬਾ ਰੋਡ ਲੁਧਿਆਣਾ ( ਇਹ ਵਿਅਕਤੀ ਪਹਿਲਾਂ ਰਾਏਕੋਟ ਵਿਖੇ ਰਹਿ ਰਿਹਾ ਸੀ ) ਅਤੇ ਕੁਲਦੀਪ ਵਰਮਾ ਉਰਫ ਦੀਪਾ ਵਾਸੀ ਗਲੀ ਨੰਬਰ 6 ਆਰ. ਈਸਰ ਨਗਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਡਾ ਚਮਕੌਰ ਸਿੰਘ ਗਿੱਲ ਦੇ ਘਰੋਂ ਚੋਰੀ ਕੀਤੇ 14.35 ਲੱਖ ਰੁਪਏ ਨਗਦੀ, 02 ਗੋਲਡ ਰਿੰਗ ) ਜੋੜਾ ਕੰਨਾਂ ਦੀਆਂ ਵਾਲੀਆਂ, 01 ਜੋੜਾ ਕੰਨਾਂ ਦੇ ਟੋਪਸ ਅਤੇ ਇਕ ਸੋਨੇ ਦੀ ਚੇਨ ਬਰਾਮਦ ਕੀਤੇ ਗਏ ਹਨ। ਕਥਿਤ ਦੋਸੀਆਨ ਵੱਲੋਂ ਵਾਰਦਾਤ ਕਰਨ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛ ਗਿੱਛ ਲਈ 5 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਦੌਰਾਨ ਇਨ੍ਹਾਂ ਪਾਸੋਂ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਅਤੇ ਹੋਰ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋ ਸਕਦੇ ਹਨ। ਐਸ ਐਸ ਪੀ ਬੈਂਸ ਨੇ ਦੱਸਿਆ ਕਿ ਇਹ ਦੋਵੇਂ ਕੁਝ ਸਮਾਂ ਪਹਿਲਾਂ ਹੀ ਮਲੇਰਕੋਟਲਾ ਜੇਲ ਵਿਚੋਂ ਜਮਾਨਤ ਤੇ ਆਏ ਸਨ। ਜੇਲ ਵਿਚੋਂ ਜਮਾਨਤ ਤੇ ਆ ਕੇ ਇਨ੍ਹਾਂ ਵਲੋਂ ਫਿਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿਤਾ ਗਿਆ। ਰਿਮਾਂਡ ਦੌਰਾਨ ਇਨ੍ਹਾਂ ਨਾਲ ਗਿਰੋਹ ਦੇ ਹੋਰ ਕਿਹੜੇ ਕਿਹੜੇ ਮੈਂਬਰ ਸ਼ਾਮਲ ਹਨ ਅਤੇ ਇਹ ਲੋਕ ਚੋਰੀ ਦਾ ਸਾਮਾਨ ਕਿਥੇ ਕਿਥੇ ਅਤੇ ਕਿਸਨੂੰ ਵੇਚਦੇ ਹਨ ਇਹ ਸਭ ਤਫਤੀਸ਼ ਕੀਤੀ ਜਾਵੇਗੀ।

ਜਤਿੰਦਰ ਖਿਲਾਫ ਹਨ 12 ਮੁਕਦਮੇ-ਡਾ ਚਮਕੌਰ ਸਿੰਘ ਗਿੱਲ ਦੇ ਘਰ ਚੋਰੀ ਦੇ ਸੰਬੰਧ ਵਿਚ ਗਿ੍ਰਫਤਾਰ ਕੀਤੇ ਗਏ ਜਤਿੰਦਰ ਕੁਮਾਰ ਖਿਲਾਫ ਵੱਖ ਵੱਖ ਜਿਲਿਆਂ ਦੇ ਥਾਣਿਆ ਵਿਚ ਚੋਰੀ ਦੀਆਂ ਵਾਰਦਾਤਾਂ ਦੇ 12 ਮੁਕਦਮੇ ਦਰਜ ਹਨ। ਜਿੰਨ੍ਹਾਂ ਵਿਚ..

1. ਮੁਕੱਦਮਾ ਨੰਬਰ 34 ਮਿਤੀ 28 ਮਾਰਚ 2016 ਥਾਣਾ ਸੁਧਾਰ।

2. ਮੁਕੱਦਮਾ ਨੰਬਰ 22 ਮਿਤੀ 9/2017 ਥਾਣਾ ਡਾਬਾ।

3. ਮੁਕੱਦਮਾ ਨੰਬਰ 303 ਮਿਤੀ 20/2017 ਆਈ.ਪੀ.ਸੀ ਥਾਣਾ ਡਾਬਾ।

4 ਮੁਕੱਦਮਾ ਨੰਬਰ 154 ਮਿਤੀ 17/2018 ਥਾਣਾ ਸਦਰ ਲੁਧਿਆਣਾ।

5 ਮੁਕੱਦਮਾ ਨੰਬਰ 30 ਮਿਤੀ 16/2016 ਥਾਣਾ ਸਦਰ ਲੁਧਿਆਣਾ।

6. ਮੁਕੱਦਮਾ ਨੰਬਰ 59 ਮਿਤੀ 10/2019 ਥਾਣਾ ਨੂਰਮਹਿਲ ਜਿਲ੍ਹਾ ਜਲੰਧਰ (ਦਿਹਾਤੀ)

7. ਮੁਕੱਦਮਾ ਨੰਬਰ 54 ਮਿਤੀ 01/2021 ਥਾਣਾ ਸਿਮਲਾਪੁਰੀ ਲੁਧਿਆਣਾ।

8. ਮੁਕੱਦਮਾ ਨੰਬਰ 188 ਮਿਤੀ 14/2021 ਥਾਣਾ ਹੈਬੋਵਾਲ।

9 ਮੁਕੱਦਮਾ ਨੰਬਰ 69 ਮਿਤੀ 01/2022 ਥਾਣਾ ਜਮਾਲਪੁਰ।

10. ਮੁਕੱਦਮਾ ਨੰਬਰ 59 ਮਿਤੀ 05/2022 ਥਾਣਾ ਮੋਤੀ ਨਗਰ।

11. ਮੁਕੱਦਮਾ ਨੰਬਰ 252 ਮਿਤੀ 17/2022 ਥਾਣਾ ਸਿਟੀ ਮਲੇਰਕੋਟਲਾ।

 12 ਮੁਕੱਦਮਾ ਨੰਬਰ 06 ਮਿਤੀ 25/2018 ਥਾਣਾ ਟਿਬਾ, ਲੁਧਿਆਣਾ।

ਕੁਲਦੀਪ ਵਰਮਾ ਉਰਫ ਦੀਪਾ ੱਕਲਾਫ ਹਨ ਹੇਠ ਲਿਖੇ 9 ਮੁਕਦਮੇ-

1 ਮੁਕੱਦਮਾ ਨੰਬਰ 276 ਮਿਤੀ 09/2017 ਥਾਣਾ ਡਾਬਾ।

2 ਮੁਕੱਦਮਾ ਨੰਬਰ 117 ਮਿਤੀ 1/2019 ਥਾਣਾ ਦੋਰਾਹਾ।

3 ਮੁਕੱਦਮਾ ਨੰਬਰ 216 ਮਿਤੀ 03/2017 ਥਾਣਾ ਸਰਾਭਾ ਨਗਰ।

4 ਮੁਕੱਦਮਾ ਨੰਬਰ 7 ਮਿਤੀ 11/2019. ਥਾਣਾ ਬਹਿਰਾਮ ਮੋਹਾਲੀ।

5 ਮੁਕੱਦਮਾ ਨੰਬਰ 67 ਮਿਤੀ 30/2021 ਖਾਣਾ ਡੇਹਲੋਂ।

6 ਮੁਕੱਦਮਾ ਨੰਬਰ 54 ਮਿਤੀ 01/2021 ਥਾਣਾ ਸ਼ਿਮਲਾਪੁਰੀ।

7 ਮੁਕੱਦਮਾ ਨੰਬਰ 138 ਮਿਤੀ 14/2021 ਥਾਣਾ ਹੈਬੋਵਾਲ।

 8. ਮੁਕੱਦਮਾ ਨੰਬਰ 151 ਮਿਤੀ 06/2021 ਥਾਣਾ ਦੋਰਾਹਾ।

9. ਮੁਕੰਦਮਾ ਨੰਬਰ 252 ਮਿਤੀ 12/2022 ਥਾਣਾ ਸਿਟੀ ਮਲੇਰਕੋਟਲਾ।

LEAVE A REPLY

Please enter your comment!
Please enter your name here