ਹੇਰਾਂ 25 ਫਰਵਰੀ (ਜਸਵੀਰ ਸਿੰਘ ਹੇਰਾਂ):ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਜਲੀ ਸਮੇਂ ਸਿਰ ਦੇਣ ਦਾ ਦਆਬਾ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਮੋਟਰਾਂ ਤੇ ਬਿਜਲੀ ਨਾ ਆਉਣ ਤੇ ਕਿਸਾਨਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸੇ ਤਰਾਂ੍ਹ ਅੱਜ ਲੁਧਿਆਣਾ ਅਧੀਨ ਪੈਂਦੇ ਪਿੰਡ ਹੇਰਾਂ ਵਿਖੇ ਗਰਿੱਡ ਤੇ ਕਿਸਾਨਾਂ ਵੱਲੋਂ ਰੋਸਪ੍ਰਦਸ਼ਨ ਕੀਤਾ ਗਿਆ।ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੇਰਾਂ ਫੀਡਰ ਦੀ ਸਪਲਾਈ ਦਿਨ ਰਾਤ ਦਿੱਤੀ ਜਾਂਦੀ ਸੀ ਪਰ ਹੁਣ ਬਿਜਲੀ ਬੋਰਡ ਵੱਲੋਂ ਰਾਤ ਦੇ ਸਮੇਂ ਹੀ ਮੋਟਰਾਂ ਦੀ ਸਪਲਾਈ ਦਿੱਤੀ ਜਾਂਦੀ ਹੈ ਜਿਸ ਕਰਕੇ ਕਾਫੀ ਮੁਸਕਲਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ।ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਬੋਰਡ ਵੱਲੋਂ ਇਸ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ।ਇਸ ਮੌਕੇ ਸਰਪੰਚ ਦੇ ਸਪੁੱਤਰ ਕੁਲਵੀਰ ਸਿੰਘ,ਬਲਵਿੰਦਰ ਸਿੰਘ ਪੰਚ,ਜਸਵੀਰ ਸਿੰਘ ਪੰਚ,ਭਵਨਦੀਪ ਸਿੰਘ,ਤੇਜਵੰਤ ਸਿੰਘ,ਬਲਵੀਰ ਸਿੰਘ,ਰਛਪਾਲ ਸਿੰਘ,ਗੁਰਮੀਤ ਸਿੰਘ,ਹਰਮੰਦਰ ਸਿੰਘ ਅਤੇ ਹੋਰ ਆਗੂ ਹਾਜਰ ਸਨ।
