ਸੁਨਾਮ(ਰਾਜੇਸ ਜੈਨ-ਮੋਹਿਤ ਜੈਨ)ਸੁਨਾਮ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਸਥਿਤ 66 ਕੇਵੀ ਗਰਿੱਡ ਤੇ ਦਿਨ ਸਮੇਂ ਡਿਊਟੀ ਕਰ ਰਹੇ ਜਸਵਿੰਦਰ ਸਿੰਘ (ਐਸ.ਐਸ.ਏ.) ‘ਤੇ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲਾਵਰ ਉਸ ਦਾ ਨਿੱਜੀ ਮੋਬਾਈਲ ਫ਼ੋਨ ਅਤੇ ਸਰਕਾਰੀ ਗਰਿੱਡ ਦਾ ਮੋਬਾਈਲ ਫ਼ੋਨ ਅਤੇ ਕਰੀਬ 1000 ਰੁਪਏ ਦੀ ਨਕਦੀ ਲੈਕੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ।ਇਸ ਘਟਨਾ ਦੀ ਸੂਚਨਾ ਐੱਸਐੱਸਈ ਸੁਖਦੇਵ ਸਿੰਘ ਅਤੇ ਵਰਿੰਦਰ ਕੁਮਾਰ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਘਟਨਾ ਤੋਂ ਬਾਅਦ ਬਿਜਲੀ ਬੋਰਡ ਦੀ ਯੂਨੀਅਨ ਦੇ ਆਗੂ ਟੀ.ਐਸ.ਯੂ ਦੇ ਪ੍ਰਧਾਨ ਲਖਵਿੰਦਰ ਸਿੰਘ ਗਰਿੱਡ ਤੇ ਪੁੱਜੇ। ਇਸ ਮੌਕੇ ਸੁਰਿੰਦਰ ਸਿੰਘ ਸਬ-ਡਵੀਜ਼ਨ ਪ੍ਰਧਾਨ, ਅਨਿਲ ਕੁਮਾਰ ਮੰਡਲ ਸਕੱਤਰ ਗਰਿੱਡ ਸਬ ਸਟੇਸ਼ਨ ਯੂਨੀਅਨ ਮੁਲਾਜ਼ਮ, ਗੁਰਿੰਦਰ ਪ੍ਰਰੀਤ ਸਿੰਘ ਜੇ.ਈ, ਬਾਵਾ ਸਿੰਘ , ਕਸ਼ਸ਼ਿ ਕੁਮਾਰ ,ਹਰਿੰਦਰ ਸਿੰਘ, ਰਿੰਕੂ ਸ਼ਰਮਾ ਨੇ ਮੌਕੇ ‘ਤੇ ਪਹੁੰਚਕੇ ਪਾਵਰਕੌਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਗਰਿੱਡ ‘ਤੇ ਇੱਕ ਹੀ ਮੁਲਾਜ਼ਮ ਹਾਜ਼ਰ ਰਹਿਣ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਜਿਸ ਕਾਰਨ ਗਰਿੱਡ ਸਟਾਫ਼ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨਾਂ੍ਹ ਕਿਹਾ ਕਿ ਚੱਲ ਰਹੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਗਰਿੱਡ ‘ਤੇ ਹੈਲਪਰਾਂ ਅਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਵਾਪਰਨ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਬਿਜਲੀ ਮੁਲਾਜ਼ਮਾਂ ਦੀ ਮਾਰਕੁੱਟ ਕਰਨ ਤੋਂ ਬਾਅਦ ਲੁੱਟ ਖੋਹ ਦੀ ਵਾਪਰੀ ਘਟਨਾ ਤੋਂ ਤੁਰੰਤ ਬਾਅਦ ਪਿੰਡ ਬਖਸ਼ੀਵਾਲਾ ਦੇ ਸਰਪੰਚ ਮਿੱਠੂ ਸਿੰਘ ਵਾਲੀਆ ਅਤੇ ਮੈਂਬਰ ਗੁਰਪ੍ਰਰੀਤ ਸਿੰਘ ਮੌਕੇ ਤੇ ਪੁੱਜੇ