Home ਪਰਸਾਸ਼ਨ ਸਰਕਾਰੀ ਅਦਾਰਿਆਂ ਵਿਰੁੱਧ ਖੜੀ ਬਿਜਲੀ ਦੇ ਬਿੱਲਾਂ ਦੇ ਬਕਾਇਆ ਰਕਮ ਦੇ ਭੁਗਤਾਨ...

ਸਰਕਾਰੀ ਅਦਾਰਿਆਂ ਵਿਰੁੱਧ ਖੜੀ ਬਿਜਲੀ ਦੇ ਬਿੱਲਾਂ ਦੇ ਬਕਾਇਆ ਰਕਮ ਦੇ ਭੁਗਤਾਨ ਸਬੰਧੀ ਪਾਵਰ ਕਾਮ ਵੱਲੋਂ ਨਵੇਂ ਦਿਸ਼ਾ ਨਿਰਦੇਸ਼

46
0


ਮਾਲੇਰਕੋਟਲਾ, 28 ਮਾਰਚ ( ਬੌਬੀ ਸਹਿਜਲ, ਧਰਮਿੰਦਰ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਰਕਾਰੀ ਅਦਾਰਿਆਂ ਵਿਰੁੱਧ  ਬਿਜਲੀ ਦੇ ਬਿੱਲਾਂ ਦੀ ਖੜੀ ਬਕਾਇਆ ਰਕਮ ਬਾਬਤ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫ਼ਿਕੇਸ਼ਨ ਅਨੁਸਾਰ ਸਰਕਾਰੀ ਅਦਾਰੇ ਜਿਨ੍ਹਾਂ ਵਿਰੁੱਧ  ਬਿਜਲੀ ਦੇ ਬਿੱਲਾਂ ਦੇ ਬਕਾਇਆ ਰਕਮ ਖੜ੍ਹੀ ਹੈ, ਉਹ ਇਸ ਰਕਮ ਦਾ ਮੂਲ ਇੱਕੋ ਵਾਰ ਜਾ ਕਿਸ਼ਤਾਂ ਰਾਹੀਂ ਬਿਨਾਂ ਵਿਆਜ ਤੋਂ  31 ਮਾਰਚ 2023 ਤੱਕ ਭਰ ਸਕਦੇ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਸੀਨੀਅਰ, ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਮਾਲੇਰਕੋਟਲਾ ਸ੍ਰੀ ਹਰਵਿੰਦਰ ਸਿੰਘ ਧੀਮਾਨ  ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ ਵੱਖ ਦਫ਼ਤਰਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਮਾਂਬੱਧ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਵਿੱਤੀ ਸਾਲ 2022-23 ਦੇ ਅਧੀਨ  ਅਲਾਟ ਹੋਏ ਬਜਟ ਨੂੰ 31 ਮਾਰਚ 2023 ਲੇਪਸ ਹੋਣ ਤੋਂ ਬਚਾਇਆ ਜਾ ਸਕੇ ।ਇਸ ਮੌਕੇ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਮਾਲੇਰਕੋਟਲਾ  ਨੇ ਵੱਖ ਵੱਖ ਸਰਕਾਰੀ ਦਫ਼ਤਰਾਂ ਦੇ ਬਿਜਲੀ ਦੇ ਬਕਾਇਆ ਬਿਲ ਦੇ ਭੁਗਤਾਨ ਸਬੰਧੀ ਅਤੇ ਪਾਵਰ ਕਾਮ ਮਹਿਕਮੇ ਵੱਲੋਂ ਜਾਰੀ ਬਿਲ ਭੁਗਤਾਨ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹਨਾਂ ਕੇਸਾਂ ਨੂੰ ਬਾਅਦ ਵਿੱਚ  ਓ.ਟੀ.ਐਸ. ਸਕੀਮ ( One Time Settlement)  ਤਹਿਤ ਵਿਚਾਰਿਆ ਜਾਵੇਗਾ ਜੋ ਕਿ ਰੈਗੂਲੇਟਰੀ ਕਮਿਸ਼ਨ ਪੰਜਾਬ ਦੇ ਵਿਚਾਰ ਅਧੀਨ ਹੈ ।

LEAVE A REPLY

Please enter your comment!
Please enter your name here