ਮੋਹਾਲੀ,(ਭਗਵਾਨ ਭੰਗੂ) ਰੇਂਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਵਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 130 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ।
ਮਿਤੀ 3 ਅਪ੍ਰੈਲ ਨੂੰ ਰੇਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਉਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਐਸ ਆਈ ਸੁਖਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਮਾਲਵਿੰਦਰ ਸਿੰਘ ਉਰਫ ਬੰਟੀ ਵਾਸੀ ਧੂਰੀ ਆਪਣੇ ਸਾਥੀਆਂ ਸਮੇਤ ਮੋਹਾਲੀ ਏਰੀਆ ਵਿਚ ਨਸ਼ਾ ਵੇਚਣ ਦਾ ਕੰਮ ਕਰਦਾ ਹੈ। ਜਿਸ ਤੇ ਐਸ ਆਈ ਸੁਖਵਿੰਦਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਸੈਕਟਰ 77 ਤੋਂ ਸੇਕਟਰ 78 ਮੋਹਾਲੀ ਵੱਲ ਜਾਂਦੀ ਸੜਕ ਤੇ ਮਾਲਵਿੰਦਰ ਸਿੰਘ ਉਰਫ ਬੰਟੀ ਨੂੰ ਕਾਬੇ ਕਰਕੇ ਉਸ ਪਾਸੋਂ 130 ਗ੍ਰਾਮ ਹੈਰੋਈਨ ਬਰਾਮਦ ਕੀਤੀ। ਮਲਵਿੰਦਰ ਸਿੰਘ ਵਿਰੁੱਧ ਐਨ ਡੀ ਪੀ ਐਸ ਐਕਟ ਦੀ ਧਾਰਾ 21,29,61,85 ਅਧੀਨ ਮਾਮਲਾ ਸੋਹਾਣਾ ਥਾਣਾ ਵਿਖੇ ਦਰਜ ਕੀਤਾ ਗਿਆ। ਮਲਵਿੰਦਰ ਸਿੰਘ ਨੇ ਪੁਛਗਿਛ ਦੌਰਾਨ ਦਸਿਆ ਕਿ ਉਹ ਆਪਣੇ ਸਾਥੀ ਰਣਦੀਪ ਸਿੰਘ ਉਰਫ ਵਿਕੀ ਵਾਸੀ ਸੰਗਰੂਰ ਨਾਲ ਸੈਕਟਰ 77 ਮੋਹਾਲੀ ਵਿਖੇ ਕਿਰਾਏ ਤੇ ਰਹਿੰਾ ਸੀ ਅਤੇ ਆਪਣੀ ਸਾਥੀ ਰਣਦੀਪ ਸਿੰਘ ਨਾਲ ਮਿਲ ਕੇ ਹੈਰੋਈਨ ਵੇਚਣ ਦਾ ਧੰਦਾ ਕਰਦਾ ਸੀ। ਰਣਦੀਪ ਸਿੰਘ ਨੂੰ ਵੀ ਮੁਕਦਮੇ ਵਿਚ ਨਾਮਜ਼ਦ ਕੀਤਾ ਜਾ ਚੁਕਾ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਮੁਲਜਮਾਂ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਇਸ ਧੰਦੇ ਵਿਚ ਲਿਪਤ ਹਨ। ਮਲਵਿੰਦਰ ਸਿੰਘ ਉਰਫ ਬੰਟੀ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਤਾਂ ਮਾਣਯੋਗ ਅਦਾਲਤ ਨੇ ਮਲਵਿੰਦਰ ਸਿੰਘ ਉਰਫ ਬੰਟੀ ਦਾ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿਤਾ।