ਲੁਧਿਆਣਾ (ਰਾਜੇਸ ਜੈਨ) ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਦਲੇ ਦੀ ਭਾਵਨਾ ਨਾਲ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜੀ ਦੀ ਰੱਦ ਕੀਤੀ ਗਈ ਲੋਕਸਭਾ ਮੈਂਬਰਸ਼ਿਪ ਦੇ ਮੁੱਦੇ ਨੂੰ ਜਨਤਾ ਤੱਕ ਲੈ ਕੇ ਜਾਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੇ ਖਿਲਾਫ ਸ਼ੁਰੂ ਕੀਤੇ ਗਏ “ਜੈ ਭਾਰਤ ਸੱਤਿਆਗ੍ਰਹਿ” ਪ੍ਰੋਗਰਾਮ ਅਧੀਨ ਅੱਜ ਜਿਲ੍ਹਾਂ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ ਵੱਲੋਂ ਆਪਣੇ ਮੁੱਖ ਦਫਤਰ ਟਿੱਬਾ ਰੋਡ ਵਿਖੇ ਸ਼ਾਮ ਸੁੰਦਰ ਮਲਹੋਤਰਾਂ ਸੀਨੀਅਰ ਵਾਇਸ ਪ੍ਰਧਾਨ ਜਿਲਾਂ੍ਹ ਕਾਂਗਰਸ ਕਮੇਟੀ, ਸੁਸ਼ੀਲ ਪਰਾਸ਼ਰ, ਪਰਮਿੰਦਰ ਮਹਿਤਾ, ਕੋਮਲ ਖੰਨਾ ਨਾਲ ਕੱਲ ਬੁੱਧਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ “ਸਵਿਧਾਨ ਬਚਾਓ” ਮਾਰਚ ਸਵੇਰੇ 10:00 ਵੱਜੇ ਤੋਂ ਘੰਟਾਘਰ ਚੌਕ ਤੋਂ ਲੈ ਕੇ ਡਵੀਜ਼ਨ ਨੰ-03 ਚੌਕ ਤੱਕ ਨਿਕਲਣ ਵਾਲੇ ਪੈਦਲ ਮਾਰਚ ਸਬੰਧੀ ਹੋਣ ਵਾਲੇ ਕਾਰਜਾ ਬਾਰੇ ਵਿਚਾਰ ਵਟਾਧਰਾ ਕੀਤਾ ਗਿਆ।ਸੰਜੇ ਤਲਵਾੜ ਵੱਲੋਂ ਦੱਸਿਆ ਗਿਆ ਕਿ ਇਸ ਮਾਰਚ ਵਿੱਚ ਕਾਂਗਰਸ ਪਾਰਟੀ ਦੀ ਅਲੱਗ-ਅਲੱਗ ਸਗੰਠਣ ਦੀਆ ਡਿਉਟੀਆ ਲਗਾਈਆਂ ਗਈਆ ਬਾਰੇ ਵੀ ਗੱਲਬਾਤ ਕੀਤੀ ਗਈ।ਇਸ ਮਾਰਚ ਵਿੱਚ ਜਿਲਾਂ੍ਹ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਲੁਧਿਆਣਾ, ਯੂਥ ਕਾਂਗਰਸ, ਮਹਿਲਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ, ਜਿਲਾਂ੍ਹ ਲੁਧਿਆਣਾ ਦੇ ਸਾਰੇ ਹਲਕਾ ਇੰਚਾਰਜ, ਸੇਵਾ ਦੱਲ, ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਕੌਂਸਲਰ, ਸਰਪੰਚ, ਬਲਾਕ ਸਮੀਤੀ, ਕਾਂਗਰਸ ਪਾਰਟੀ ਦੇ ਅਹੁੰਦੇਦਾਰ ਅਤੇ ਵਰਕਰ ਭਾਰੀ ਗਿਣਤੀ ਵਿੱਚ ਸ਼ਾਮਲ ਹੇਣਗੇ।ਇਹ ਰੋਸ਼ ਮਾਰਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਿਤ ਹੋਵੇਗਾ।ਇਸ ਰੋਸ਼ ਮਾਰਚ ਸਬੰਧੀ ਲੋਕਾਂ ਵਿੱਚ ਭਾਰੀ ਉਤਸਾਹ ਹੈ ਕਿਉਕਿ ਲੋਕ ਸ਼ੁਰੂ ਤੋਂ ਹੀ ਗਾਂਧੀ ਪਰਿਵਾਰ ਅਤੇ ਕਾਂਗਰਸ ਨਾਲ ਪਿਆਰ ਕਰਦੇ ਆ ਰਹੇ ਹਨ, ਕਿਉਕਿ ਕਾਂਗਰਸ ਪਾਰਟੀ ਸ਼ਹਿਦਾ ਦੀ ਪਾਰਟੀ ਹੈ, ਦੇਸ਼ ਨੂੰ ਬਚਾਉਣ ਲਈ ਗਾਂਧੀ ਪਰਿਵਾਰ ਨੇ ਆਪਣੇ ਪ੍ਰਾਣਾ ਦੀ ਅਹੁਤੀ ਦਿੱਤੀ, ਉਨਾਂ੍ਹ ਨੇ ਕਿਹਾ ਕਿ ਪੰਜਾਬ ਦੇ ਸਾਰੇ ਜਿਿਲ੍ਹਆ ਤੋਂ ਜਿਆਦਾ ਕਾਮਯਾਬ ਲੁਧਿਆਣਾ ਸ਼ਹਿਰ ਦਾ ਇਹ ਰੋਸ਼ ਮਾਰਚ ਹੋਵੇਗਾ।