ਜਗਰਾਓਂ, 9 ਅਪ੍ਰੈਲ ( ਅਸ਼ਵਨੀ, ਧਰਮਿੰਦਰ )- ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ’ਚ ਮਾਂ-ਪੁੱਤ ਖਿਲਾਫ ਥਾਣਾ ਸਿਟੀ ਜਗਰਾਉਂ ’ਚ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਦਾ ਜਨਮ ਮਈ 2004 ਵਿੱਚ ਹੋਇਆ ਸੀ। ਮੇਰੀ ਬੇਟੀ ਅਤੇ ਮੇਰੀ ਪਤਨੀ ਸਕੂਟੀ ’ਤੇ ਜਗਰਾਉਂ ਮੰਦਰ ’ਚ ਪੂਜਾ ਕਰਨ ਲਈ ਗਏ ਹੋਏ ਸਨ। ਜਦੋਂ ਮੇਰੀ ਪਤਨੀ ਮੱਥਾ ਟੇਕ ਕੇ ਮੰਦਰ ਤੋਂ ਬਾਹਰ ਆਈ ਤਾਂ ਦੇਖਿਆ ਕਿ ਸਾਡੀ ਬੇਟੀ ਸਕੂਟੀ ਸਮੇਤ ਗਾਇਬ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਸੁਖਵਿੰਦਰ ਸਿੰਘ ਆਪਣੀ ਮਾਂ ਨਾਲ ਮਿਲ ਕੇ ਸਾਡੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਲੈ ਗਿਆ ਹੈ। ਸਾਡੀ ਐਕਟਿਵਾ ਸਕੀਟੀ ਜਿਸਨੂੰ ਸਾਡੀ ਲੜਕੀ ਨਾਲ ਲੈ ਗਆ ਸੀ ਉਬ ਸਾਨੂੰ ਬੱਸ ਸਟੈਂਡ ਦੀ ਪਾਰਕਿੰਗ ਵਿਚੋਂ ਮਿਲੀ। ਲੜਕੀ ਘਰੋਂ 70 ਹਜ਼ਾਰ ਰੁਪਏ ਨਕਦ, ਸੋਨੇ ਦੇ ਗਹਿਣੇ, ਇੱਕ ਕੜਾ ਅਤੇ ਇੱਕ ਕਿੱਟੀ ਸੈਟ ਵੀ ਲੈ ਗਈ ਹੈ। ਇਸ ਸਬੰਧੀ ਲੜਕੀ ਦੇ ਪਿਤਾ ਦੇ ਬਿਆਨਾਂ ਸੁਖਵਿੰਦਰ ਸਿੰਘ ਅਤੇ ਉਸ ਦੀ ਮਾਤਾ ਜਸਵੀਰ ਕੌਰ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।