Home Protest ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕਣਕ ਦੀ ਖਰੀਦ ਤੇ ਮੜੀਆਂ ਸ਼ਰਤਾਂ...

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕਣਕ ਦੀ ਖਰੀਦ ਤੇ ਮੜੀਆਂ ਸ਼ਰਤਾਂ ਤੁਰਤ ਰੱਦ ਕਰਨ ਦੀ ਮੰਗ

52
0

ਜਗਰਾਉਂ, 11 ਅਪ੍ਰੈਲ ( ਧਰਮਿੰਦਰ, ਅਸ਼ਵਨੀ) -ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਲੁਧਿਆਣਾ ਦੀ ਮੀਟਿੰਗ ਚ ਕੇਂਦਰ ਸਰਕਾਰ ਦੇ ਕ੍ਰਿਸ਼ੀ ਭਵਨ ਵਲੋਂ 10 ਮਾਰਚ ਨੂੰ ਜਾਇੰਟ ਸੈਕਟਰੀ ਰਜਿੰਦਰ ਕੌਮਾਰ ਦੇ ਦਸਤਖਤਾਂ ਹੇਠ ਜਾਰੀ ਪੱਤਰ ਨੂੰ ਕਿਸਾਨ ਵਰਗ ਉਪਰ ਕੇਂਦਰ ਸਰਕਾਰ ਦਾ ਇਕ ਹੋਰ ਹਮਲਾ ਕਰਾਰ ਦਿੱਤਾ ਹੈ। ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਹੋਈ ਹੰਗਾਮੀ ਮੀਟਿੰਗ ਚ ਇਸ ਪੱਤਰ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਗਿਆ ਕਿ ਇਕ ਪਾਸੇ ਭਾਰੀ ਬਾਰਸ਼, ਜਾਨਲੇਵਾ ਝੱਖੜ, ਗੜੇਮਾਰੀ ਦੇ ਝੰਬੇ ਕਿਸਾਨਾਂ ਨੂੰ ਸੰਕਟ ਦੇ ਮੁੰਹ ਧਕ ਦਿੱਤਾ ਹੈ ਤੇ ਪੰਜਾਬ ਸਰਕਾਰ ਤੋਂ ਵੀ ਪੰਜਾਬ ਦੇ ਕਿਸਾਨਾਂ ਨੂੰ ਯੋਗ ਮੁਆਵਜਾ ਮਿਲਣ ਦੀ ਕੋਈ ਆਸ ਨਜਰ ਨਹੀਂ ਆਉਂਦੀ। ਉਤੋਂ ਕੇਂਦਰ ਸਰਕਾਰ ਦੇ ਜਾਰੀ ਇਸ ਪਤਰ ਨੇ ਕੁਦਰਤ ਦੀ ਮਾਰ ਚ ਆਏ ਕਿਸਾਨਾਂ ਦੀ ਕਣਕ ਨੂੰ ਬਦਰੰਗ ਜਾਂ ਟੂੱਟੀ ਕਹਿ ਕੇ ਐਮ ਐਸ ਪੀ ਰੇਟ ਚ ਚਾਲੀ ਰੁਪਏ ਤਕ ਦੀ ਕਟੌਤੀ ਦੇ ਹੁਕਮ ਚਾੜ੍ਹ ਦਿੱਤੇ ਹਨ। ਜਥੇਬੰਦੀ ਨੇ ਕੇਂਦਰ ਦੀ ਭਾਜਪਾ ਸਰਕਾਰ ਤੋਂ ਇਹ ਪੱਤਰ ਫੋਰੀ ਤੋਰ ਤੇ ਰੱਦ ਕਰਨ ਅਤੇ ਕਿਸਾਨਾਂ ਨੂੰ ਕਣਕ ਦੀ ਖਰੀਦ ਚ ਦਾਣੇ ਚ 18 ਪ੍ਰਤੀਸ਼ਤ ਤਕ ਬਿਨਾਂ ਸ਼ਰਤ ਛੋਟ ਦੇਣ ਦੀ ਜੋਰਦਾਰ ਮੰਗ ਕੀਤੀ ਹੈ। ਉਨਾਂ ਕਿਹਾ ਕਿ ਇਸ ਸੰਕਟ ਨੇ ਕਿਸਾਨਾਂ ਨੂੰ ਖੁਦਕਸ਼ੀਆਂ ਦੇ ਰਾਹ ਤੁਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਜਿਲਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਹੰਬੜਾਂ ਅਤੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਗਿਰਦਾਵਰੀ ਦੇ ਨਾਂ ਤੇ ਮਜਾਕ ਬੰਦ ਕਰੇ ਤੇ ਉੱਕਾ ਪੁੱਕਾ ਮੁਆਵਜਾ ਸਾਰੇ ਕਾਸ਼ਤਕਾਰਾਂ ਦੇ ਖਾਤੇ ਚ ਪਾਇਆ ਜਾਵੇ। ਉਨਾਂ ਕੇਂਦਰ ਸਰਕਾਰ ਦੇ ਇਸ ਪਤਰ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਪੱਤਰ ਵਾਪਸ ਨਾ ਲਿਆ ਤਾਂ ਦੇਸ਼ ਭਰ ਚ ਸਾਂਝੇ ਕਿਸਾਨ ਸੰਘਰਸ਼ ਦਾ ਬਿਗਲ ਵਜਾਉਣ ਦੇ ਯਤਨ ਆਰੰਭੇ ਜਾਣਗੇ।

LEAVE A REPLY

Please enter your comment!
Please enter your name here