ਮਥੁਰਾ (ਬਿਊਰੋ) ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਨੌਝੀਲ ਥਾਣਾ ਖੇਤਰ ਦੇ ਪਿੰਡ ਮੁਬਾਰਕਪੁਰ ‘ਚ ਇਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ, ਜਦੋਂ ਜੈਮਾਲਾ ਦੇ ਬਾਅਦ ਕਮਰੇ ਵਿੱਚ ਬੈਠੀ ਲਾੜੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਗੋਲੀ ਲੱਗਣ ਕਾਰਨ ਲਾੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਆਂ ਚੱਲਣ ਦੀ ਆਵਾਜ਼ ‘ਤੇ ਜਦੋਂ ਤੱਕ ਲੋਕ ਕਮਰੇ ‘ਚ ਪਹੁੰਚੇ, ਕਾਤਲ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪ੍ਰੇਮ ਸਬੰਧਾਂ ‘ਚ ਇਸ ਵਾਰਦਾਤ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਲਾੜੀ ਦੇ ਪ੍ਰੇਮੀ ਨੇ ਅੰਜਾਮ ਦਿੱਤਾ ਹੈ। ਫਿਲਹਾਲ ਲਾੜੀ ਦੇ ਕਤਲ ਦੀ ਖਬਰ ‘ਤੇ ਪਰਿਵਾਰ ‘ਚ ਸੰਨਾਟਾ ਛਾ ਗਿਆ। ਪਿੰਡ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਹਨ। ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਦਰਅਸਲ ਕੱਲੂਪੁਰਾ ਜੀ.ਬੀ.ਨਗਰ ਤੋਂ ਖੁਸ਼ੀ ਰਾਮ ਦੀ ਬੇਟੀ ਦੀ ਬਾਰਾਤ ਆਈ ਅਤੇ ਵਿਆਹ ਦੇ ਸਾਰੇ ਪ੍ਰੋਗਰਾਮ ਧੂਮਧਾਮ ਨਾਲ ਸੰਪੰਨ ਹੋ ਰਹੇ ਸਨ। ਰਾਤ ਦਾ ਖਾਣਾ ਖਾਣ ਤੋਂ ਬਾਅਦ ਜੈਮਾਲਾ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਜਿਵੇਂ ਹੀ ਲਾੜੀ ਕਾਜਲ ਜੈਮਾਲਾ ਪਾ ਕੇ ਆਪਣੇ ਕਮਰੇ ਵਿੱਚ ਦਾਖਲ ਹੋਈ ਤਾਂ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਈ। ਵਿਆਹ ਸਮਾਗਮ ਵਿੱਚ ਆਏ ਰਿਸ਼ਤੇਦਾਰਾਂ ਨੇ ਜਦੋਂ ਕਮਰੇ ਦੇ ਅੰਦਰ ਦੇਖਿਆ ਤਾਂ ਲਾੜੀ ਕਾਜਲ ਖੂਨ ਨਾਲ ਲੱਥਪੱਥ ਪਈ ਮਿਲੀ।ਚਾਰੇ ਪਾਸੇ ਸੋਗ ਅਤੇ ਚੀਕ-ਚੰਗਿਆੜੇ ਦਾ ਮਾਹੌਲ ਫੈਲ ਗਿਆ। ਜਦੋਂ ਰਿਸ਼ਤੇਦਾਰਾਂ ਨੇ ਡਾਕਟਰ ਨੂੰ ਬੁਲਾ ਕੇ ਦਿਖਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸਕਿੰਟਾਂ ਵਿੱਚ ਹੀ ਵਿਆਹ ਦਾ ਮਾਹੌਲ ਸੋਗ ਵਿੱਚ ਬਦਲ ਗਿਆ