ਸੁਧਾਰ, 15 ਅਪ੍ਰੈਲ ( ਜਸਵੀਰ ਹੇਰਾਂ )-ਥਾਣਾ ਸੁਧਾਰ ਦੀ ਪੁਲਿਸ ਪਾਰਟੀ ਨੇ ਜੂਆ ਖੇਡਦੇ ਹੋਏ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1,26,600 ਰੁਪਏ ਅਤੇ ਤਾਸ਼ ਬਰਾਮਦ ਕੀਤੀ। ਜਦਕਿ ਉਨ੍ਹਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਪੁਲ ਸੁਧਾਰ ’ਤੇ ਮੌਜੂਦ ਸਨ। ਜਿੱਥੇ ਇਤਲਾਹ ਮਿਲੀ ਕਿ ਹਰਮੇਲ ਸਿੰਘ ਉਰਫ਼ ਬੰਟੀ ਵਾਸੀ ਪਿੰਡ ਐਤੀਆਣਾ, ਕਮਲਜੀਤ ਸਿੰਘ ਉਰਫ਼ ਬੱਬੂ, ਜਸਵਿੰਦਰ ਸਿੰਘ ਉਰਫ਼ ਜੱਸੀ, ਸਰਵਣ ਸਿੰਘ ਉਰਫ਼ ਸਾਬੀ, ਸਾਹਿਬ ਉਰਫ ਪਵਨ ਅਤੇ ਮਨਦੀਪ ਕੁਮਾਰ ਤਾਸ਼ ਦੇ ਨਾਲ ਪੈਸੇ ਲਗਾ ਕੇ ਜੂਆ ਖੇਡਣ ਦੇ ਆਦੀ ਹਨ। ਉਹ ਸੁਧਾਰ ਖੇਤਰ ’ਚ ਜੂਆ ਖੇਡਣ ਲਈ ਜਸਵਿੰਦਰ ਸਿੰਘ ਉਰਫ਼ ਜੱਸੀ ਦੇ ਖੇਤ ਦੀ ਮੋਟਰ ’ਤੇ ਬਣੇ ਕੋਠੇ ਦੇ ਅੰਦਰ ਜੂਆ ਖੇਡ ਰਹੇ ਹਨ। ਇਸ ਸੂਚਨਾ ’ਤੇ ਛਾਪਾ ਮਾਰ ਕੇ ਜਸਵਿੰਦਰ ਸਿੰਘ, ਸਰਵਣ ਸਿੰਘ, ਕਮਲਜੀਤ ਸਿੰਘ, ਮਨਦੀਪ ਸਿੰਘ ਅਤੇ ਸਾਹਿਲ ਉਰਫ਼ ਪਵਨ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਕਦੀ ਅਤੇ ਤਾਸ਼ ਬਰਾਮਦ ਕੀਤੀ ਗਈ। ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਦਾ ਇੱਕ ਸਾਥੀ ਹਰਮੇਲ ਸਿੰਘ ਉਰਫ਼ ਬੰਟੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।