ਮਲੇਰਕੋਟਲਾ (ਵਿਕਾਸ ਮਠਾੜੂ):- ਅੱਜ ਡੇਰਾ ਇਮਾਮਗੜ੍ਹ ਮਲੇਰਕੋਟਲਾ ਵਿਖੇ ਮਹੰਤ ਹਰਪਾਲ ਦਾਸ ਜੀ ਦੀ ਰਹਿਨੁਮਾਈ ਹੇਠ ਸਲਾਨਾ ਮਹਾਨ ਕਾਵਿ ਸਤਿਸੰਗ ਕਰਵਾਇਆ ਗਿਆ। ਅਤੇ ਸਿੱਖ ਧਰਮ ਦੀ ਪਹਿਲੀ ਔਰਤ ਹੈਡ ਗ੍ਰੰਥੀ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਯੂ ਐਸ ਏ ਨੂੰ ਬੀਬੀ ਨਾਨਕੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜਿਸ ਉਪਰੰਤ ਮਹੰਤ ਹਰਪਾਲ ਦਾਸ ਜੀ ਵਲੋਂ ਕਾਵਿ ਸੰਗ੍ਰਹਿ ਲਫ਼ਜ਼ਾਂ ਦੀ ਲੋਅ ਜਾਰੀ ਕੀਤਾ ਗਿਆ। ਇਸ ਸਤਿਸੰਗ ਵਿਚ ਉੱਘੇ ਕਵੀਆਂ ਨੇ ਕਵਿਤਾਵਾਂ ਨਾਲ ਆਏ ਹੋਏ ਮਹਿਮਾਨਾਂ ਨੂੰ ਨਿਹਾਲ ਕੀਤਾ।
ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਨੇ ਕਾਵਿ ਸੰਗ੍ਰਹਿ ‘ ਲਫਜਾ ਦੀ ਲੋਅ ਤੇ ਪੇਪਰ ਪੜ੍ਹਿਆ। ਵਿਸ਼ਵ ਪ੍ਰਸਿੱਧ ਲੇਖਕ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਚੇਅਰਮੈਨ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ ਨੂੰ “ਮਹਿਮਾਨ-ਏ-ਖ਼ਾਸ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਣ ਪ੍ਰਸਿੱਧ ਸ਼ਾਇਰ ਅਤੇ ਲੇਖਕ ਅਮਨਦੀਪ ਦਰਦੀ ਨੇ ਸੁੰਦਰ ਕਵਿਤਾਵਾਂ ਨਾਲ ਕੀਤਾ।
ਪ੍ਰਧਾਨਗੀ ਮੰਡਲ ਵਿੱਚ ਗੁਰਦਿਆਲ ਰੌਸ਼ਨ, ਸੰਧੂ ਵਰਿਆਣਵੀ, ਬੀਬੀ ਸੁਰਜੀਤ ਕੌਰ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਡਾ: ਹਰੀ ਸਿੰਘ ਜਾਚਕ, ਡਾ: ਗੁਰਚਰਨ ਕੌਰ ਕੋਚਰ, ਹਰਪ੍ਰੀਤ ਕੌਰ ਦੁੱਗਰੀ, ਇੰਦਰਜੀਤ ਸਿੰਘ ਮੁੰਡੇ, ਸੁਖਵਿੰਦਰ ਸਿੰਘ ਫੁੱਲ , ਦਰਸ਼ਨ ਸਿੰਘ ਬੁੱਟਰ ਅਤੇ ਕਰਮ ਸਿੰਘ ਜਖਮੀ ਆਦਿ ਹਾਜਰ ਰਹੇ।
ਬਾਬਾ ਜੀ ਵਲੋਂ ਆਈ ਹੋਈ ਸੰਗਤ ਅਤੇ ਆਏ ਸਾਰੇ ਕਵੀਅਆਂ ਨੂੰ ਸਪੈਸ਼ਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਮੀਡੀਆ ਰਾਹੀਂ ਦੇਸ਼ਾਂ ਵਿਦੇਸ਼ਾਂ ਵਿਚ ਵਿਕਾਸ ਮਠਾੜੂ ਵਲੋਂ ਪ੍ਰਸਾਰਿਤ ਕੀਤਾ ਗਿਆ।