Home Education ਤਰਨਵੀਰ ਸਿੰਘ, ਜਸਕਰਨ ਸਿੰਘ ਅਤੇ ਪ੍ਰੀਤਪਾਲ ਸਿੰਘ ਐਲਾਨੇ ਬੈਸਟ ਪਲੇਅਰ

ਤਰਨਵੀਰ ਸਿੰਘ, ਜਸਕਰਨ ਸਿੰਘ ਅਤੇ ਪ੍ਰੀਤਪਾਲ ਸਿੰਘ ਐਲਾਨੇ ਬੈਸਟ ਪਲੇਅਰ

35
0

ਜਗਰਾਉਂ, 16 ਅਪ੍ਰੈਲ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ ਵਿੱਚ ਹਰ ਸਾਲ ਇੰਟਰ ਹਾਊਸ ਫੁੱਟਬਾਲ ਮੈਚ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਆਪਣੀਆਂ ਚੁਣੀਆਂ ਹੋਈਆਂ ਖੇਡਾਂ ਵਿੱਚ ਆਪਣੀ ਸਮਰੱਥਾ ਵਿਖਾਉਣ ਦਾ ਮੌਕਾ ਮਿਲੇ। ਇਸੇ ਤਰ੍ਹਾਂ ਮਿਤੀ 13 ਅਤੇ 15 ਅਪ੍ਰੈਲ 2023 ਨੂੰ ਸਕੂਲ ਕੈਂਪਸ ਵਿੱਚ ਸੈਮੀਫ਼ਾਈਨਲ ਅਤੇ ਫਾਈਨਲ ਇੰਟਰ ਹਾਊਸ ਫੁਟਬਾਲ ਮੈਚਾਂ ਦਾ ਆਯੋਜਨ ਕੀਤਾ ਗਿਆ। ਮੈਚ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਵਲੋਂ ਉਭਰਦੇ ਹੋਏ ਫੁਟਬਾਲ ਖਿਡਾਰੀਆਂ ਨੂੰ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦੇਣ ਨਾਲ ਹੋਈ। ਡਵਜ਼, ਫਿੰਚੀਜ਼, ਪੈਰਟਸ ਅਤੇ ਰੌਬਿਨਸ ਹਾਊਸ ਦੇ ਵਿਦਿਆਰਥੀਆਂ ਨੇ ਅੰਤਿਮ ਖਿਤਾਬ ਜਿੱਤਣ ਲਈ ਪੂਰੇ ਜੋਸ਼ ਤੇ ਉਤਸਾਹ ਨਾਲ ਭਾਗ ਲਿਆ। ਇਹ ਮੁਕਾਬਲੇ ਸਬ-ਜੂਨੀਅਰ ਅੰਡਰ-14, ਜੂਨੀਅਰ ਅੰਡਰ-17 ਤੇ ਸੀਨੀਅਰ ਵਰਗ ਅੰਡਰ- 19 ਦੇ ਅਧਾਰ ਤੇ ਹੋਏ।
ਫਾਈਨਲ ਮੈਚ ਸਬ-ਜੂਨੀਅਰ ਵਰਗ ਦੇ ਪੈਰਟਸ ਹਾਊਸ ਨੇ ਰੌਬਿਨਜ਼ ਹਾਊਸ ਨੂੰ ਕਰੜੀ ਟੱਕਰ ਦਿੰਦਿਆਂ ਪਨੈਲਟੀ ਤੇ 3-0 ਨਾਲ ਜਿੱਤਿਆ। ਜੂਨੀਅਰ ਵਰਗ ਦਾ ਫ਼ਾਈਨਲ ਫਿੰਚੀਜ਼ ਹਾਊਸ ਅਤੇ ਡਵਜ਼ ਹਾਊਸ ਵਿੱਚ ਹੋਇਆ ਜਿਸ ਵਿੱਚ ਫਿੰਚੀਜ਼ ਹਾਊਸ ਨੇ 5-0 ਨਾਲ ਸ਼ਾਨਦਾਰ ਜਿੱਤ ਦਰਜ ਕਰਵਾਈ। ਸੀਨੀਅਰ ਵਰਗ ਦੇ ਫਾਈਨਲ ਵਿੱਚ ਫਿੰਚੀਜ਼ ਹਾਊਸ ਨੇ ਪੈਰਟਸ ਹਾਊਸ ਨੂੰ ਕਰੜੇ ਸੰਘਰਸ਼ ਬਾਅਦ 1-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਡਾਇਰੈਕਟਰ ਵਿਸ਼ਾਲ ਜੈਨ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਪੜੵਾਈ ਵਿੱਚ ਵੀ ਮੱਲਾਂ ਮਾਰਨ ਲਈ ਉਤਸਾਹਿਤ ਕਰਦਿਆਂ ਬੱਚਿਆਂ ਨੂੰ ਅਤੇ ਖੇਡ ਵਿਭਾਗ ਮੁੱਖੀ ਤੇ ਮੈਨੇਜਰ ਮਨਜੀਤ ਇੰਦਰ ਕੁਮਾਰ, ਸਾਰੇ ਕੋਚਾਂ ਬਲਜੀਤ ਸਿੰਘ ਅਤੇ ਪੀ੍ਤਇੰਦਰ ਕੁਮਾਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਪ੍ਰਭੂਜੀਤ ਕੌਰ ਤੇ ਵਾਈਸ ਪ੍ਰਿੰਸੀਪਲ ਅਮਰਜੀਤ ਕੌਰ ਤੇ ਸਟਾਫ਼ ਹਾਜ਼ਰ ਸੀ।

LEAVE A REPLY

Please enter your comment!
Please enter your name here