ਜਗਰਾਉਂ, 22 ਅਪ੍ਰੈਲ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ ਦੀਆਂ ਵਿਦਿਆਰਥਣਾਂ ਨੇ ਸੀ. ਆਈ. ਐੱਸ. ਸੀ. ਈ. ਐਥਲੀਟ ਮੁਕਾਬਲਿਆਂ 2023-24 ਵਿੱਚ ਭਾਗ ਲਿਆ। ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ ਵਿਖੇ ਆਯੋਜਿਤ ਜ਼ੋਨਲ ਪੱਧਰੀ ਮੁਕਾਬਲਿਆਂ ਵਿੱਚ ਅੰਡਰ – 17 ਵਿੱਚ ਕੋਮਲਪ੍ਰੀਤ ਕੌਰ (ਅੱਠਵੀਂ) ਨੇ 100 ਮੀਟਰ ਹਰਡਲ ਦੌੜ ਵਿੱਚ ਪਹਿਲਾ ਸਥਾਨ ਅਤੇ 400 ਮੀਟਰ ਹਰਡਲ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਕੌਰ (ਦਸਵੀਂ) ਨੇ 3 ਕਿਲੋਮੀਟਰ ਦੌੜ ਵਿੱਚ ਤੀਜੀ ਪੁਜੀਸ਼ਨ, ਨਵਨੀਤ ਕੌਰ( ਦਸਵੀਂ) ਨੇ 3000 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਖੁਸ਼ਵੀਰ ਕੌਰ (ਦਸਵੀਂ) ਨੇ ਲੋਂਗ ਜੰਪ ਵਿੱਚ ਤੀਜੀ ਪੁਜੀਸ਼ਨ ਹਾਸਿਲ ਕੀਤੀ। ਅੰਡਰ-17 , 4×400 ਰਿਲੇਅ ਰੇਸ ਵਿੱਚ ਦਸਵੀਂ ਦੀਆਂ ਵਿਦਿਆਰਥਣਾਂ- ਸਮਰੀਨ ਕੌਰ, ਹਰਨੂਰਦੀਪ ਕੌਰ, ਗੁਰਪਿੰਦਰ ਕੌਰ ਅਤੇ ਨਵਨੀਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਿਲ ਕਰ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਡਾਇਰੈਕਟਰ ਵਿਸ਼ਾਲ ਜੈਨ ਅਤੇ ਪ੍ਰਿੰਸੀਪਲ ਪ੍ਰਭਜੀਤ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕੋਚ ਬਲਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ।