Home Sports ਖੇਡ ਵਿਭਾਗ ਪੰਜਾਬ ਵੱਲੋਂ ਸ਼੍ਰੀ ਗੁਰੂ ਹਨੂੰਮਾਨ ਅਖਾੜਾ ’ਚ ਭੇਜਿਆ ਗਿਆ 8...

ਖੇਡ ਵਿਭਾਗ ਪੰਜਾਬ ਵੱਲੋਂ ਸ਼੍ਰੀ ਗੁਰੂ ਹਨੂੰਮਾਨ ਅਖਾੜਾ ’ਚ ਭੇਜਿਆ ਗਿਆ 8 ਸਟੇਸ਼ਨ ਮਲਟੀਪਲ ਜਿਮ

52
0


ਬਟਾਲਾ, 22 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਸਮਾਜ ਸੇਵੀ ਸੰਸਥਾ ਵਨ ਸਟੈਪ ਸੋਸਾਇਟੀ ਦੇ ਯਤਨਾਂ ਸਦਕਾ ਬਟਾਲਾ ਸ਼ਹਿਰ ਦੇ ਪ੍ਰਾਚੀਨ ਸ਼੍ਰੀ ਗੁਰੂ ਹਨੂੰਮਾਨ ਅਖਾੜਾ ‘ਚ ਬੀਤੇ ਦਿਨ 8 ਸਟੇਸ਼ਨ ਮਲਟੀਪਲ ਜਿਮ ਦੀ ਸਥਾਪਨਾ ਕੀਤੀ , ਜੋ ਕਿ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਸੀ । ਆਧੁਨਿਕ ਤਕਨੀਕ ਨਾਲ ਬਣੇ 8 ਸਟੇਸ਼ਨ ਮਲਟੀਪਲ ਜਿਮ ਦਾ ਅਖਾੜਾ ਵਿਚ ਲੱਗਣ ਨਾਲ ਪਹਿਲਵਾਨਾਂ ਅਤੇ ਬਾਡੀ ਬਿਲਡਰਾਂ ‘ਚ ਖੁਸ਼ੀ ਦੀ ਲਹਿਰ ਹੈ।ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਨ ਸਟੈਪ ਸੋਸਾਇਟੀ ਦੇ ਪ੍ਰਧਾਨ ਕਮਲ ਕੁਮਾਰ, ਸ਼੍ਰੀ ਗੁਰੂ ਹਨੂੰਮਾਨ ਅਖਾੜਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਮੈਂਬਰ ਟੀਨੂੰ ਪੰਡਿਤ ਨੇ ਦੱਸਿਆ ਕਿ ਦੈਨਿਕ ਪ੍ਰਾਥਨਾ ਸਭਾ ਦੇ ਅਧੀਨ ਆਉਂਦੇ ਸਰਵਜਨਕ ਸਥਾਨ ਸ਼੍ਰੀ ਗੁਰੂ ਹਨੂੰਮਾਨ ਅਖਾੜਾ ਦੇ ਪਹਿਲਵਾਨਾਂ ਦੇ ਲਈ ਅਖਾੜੇ ਦੇ ਨਾਲ ਨਾਲ ਬਾਡੀ ਬਿਲਡਰਾਂ ਦੇ ਲਈ ਜਿਮ ਵੀ ਬਣਾਇਆ ਗਿਆ ਹੈ ਜਿਸ ਦੀਆਂ ਮਸ਼ੀਨਾਂ ਸ਼ਹਿਰ ਦੇ ਵਧੇਰੇ ਆਧੁਨਿਕ ਜਿੰਮਾਂ ਦੇ ਮੁਕਾਬਲੇ ਕਾਫ਼ੀ ਪੁਰਾਣੀ ਹੋ ਚੁੱਕੀਆਂ ਸਨ । ਇਸ ਲਈ ਵਨ ਸਟੈਪ ਸੋਸਾਇਟੀ ਦੀ ਪੂਰੀ ਟੀਮ ਵਲੋਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਇਸ ਸਾਰਵਜਨਕ ਸਥਾਨ ਦੇ ਲਈ ਮਲਟੀਪਲ ਜਿਮ ਦੇਣ ਦੀ ਮੰਗ ਕੀਤੀ ਜਾ ਰਹੀ ਸੀ ਜੋ ਕੱਲ ਦੇਰ ਸ਼ਾਮ ਖੇਡ ਵਿਭਾਗ ਪੰਜਾਬ ਦੇ ਵੱਲੋਂ ਪੂਰੀ ਕੀਤੀ ਗਈ।ਵਨ ਸਟੈਪ ਸੋਸਾਇਟੀ ਦੀ ਪੂਰੀ ਟੀਮ ਵਲੋਂ ਖੇਡ ਮੰਤਰੀ ਮੀਤ ਹੇਅਰ ,ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਅਤੇ ਜ਼ਿਲ੍ਹਾ ਸਪੋਰਟਸ ਅਫ਼ਸਰ ਗੁਰਦਾਸਪੁਰ ਦਾ ਤਹਿ ਦਿੱਲੋਂ ਧੰਨਵਾਦ ਕੀਤਾ।ਸ਼੍ਰੀ ਹਨੂੰਮਾਨ ਅਖਾੜਾ ਪ੍ਰਬੰਧਕ ਕਮੇਟੀ ਨੇ ਦਸਿਆ ਕੀ ਬਾਡੀਬਿਲਡਿੰਗ ਕਰਨ ਦੇ ਇਛੁੱਕ ਵਿਅਕਤੀਆਂ ਕੋਲੋਂ ਕੇਵਲ ਨਾ ਮਾਤਰ ਹੀ ਫ਼ੀਸ ਲਈ ਜਾਂਦੀ ਹੈ। ਜਿਸ ਵਿਚ ਜਿਮ ਰਿਪੇਅਰ ਦਾ ਖਰਚਾ ਚੱਲਦਾ ਰਹੇ। ਉਨ੍ਹਾਂ ਨੇ ਕਿਹਾ ਕਿ ਇਸਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਉਨ੍ਹਾਂ ਦੀ ਚੰਗੀ ਸਿਹਤ ਬਣਾਉਣ ਲਈ ਪ੍ਰੇਰਿਤ ਕਰਨਾ ਹੈ।ਅਖੀਰ ਵਿੱਚ ਵਨ ਸਟੈਪ ਸੋਸਾਇਟੀ ਦੀ ਪੂਰੀ ਟੀਮ ਨੇ ਆਸ਼ਵਾਸਨ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੀ ਬੇਹਤਰੀ ਲਈ ਹੋਰ ਵੀ ਕਦਮ ਚੁੱਕੇ ਜਾਣਗੇ।ਇਸ ਮੌਕੇ ਸੰਸਥਾ ਦੇ ਵਾਈਸ ਪ੍ਰਧਾਨ ਅਖਿਲ ਭਸੀਨ , ਸਕੱਤਰ ਪਰਵੀਨ ਕੁਮਾਰ , ਕੈਸ਼ੀਅਰ ਰੀਆ , ਸਿਆ , ਕਾਜਲ , ਹੇਮਰਾਜ , ਸੰਜੁ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ ।

LEAVE A REPLY

Please enter your comment!
Please enter your name here