Home crime ਨਸ਼ਾ ਤਸਕਰਾਂ ਨੇ ਕੀਤਾ ਏ ਐੱਸ ਆਈ ਉਪਰ ਜਾਨਲੇਵਾ ਹਮਲਾ

ਨਸ਼ਾ ਤਸਕਰਾਂ ਨੇ ਕੀਤਾ ਏ ਐੱਸ ਆਈ ਉਪਰ ਜਾਨਲੇਵਾ ਹਮਲਾ

42
0

ਖੰਨਾ (ਭੰਗੂ) ਪੁਲਸ ਜਿਲ੍ਹਾ ਖੰਨਾ ਦੇ ਦੋਰਾਹਾ ਇਲਾਕੇ ਚ ਨਸ਼ਾ ਤਸਕਰਾਂ ਨੇ ਇੱਕ ਏ ਐੱਸ ਆਈ ਉਪਰ ਜਾਨਲੇਵਾ ਹਮਲਾ ਕੀਤਾ। ਏ ਐੱਸ ਆਈ ਉਪਰ ਮੋਟਰਸਾਇਕਲ ਚੜ੍ਹਾਇਆ ਗਿਆ। ਬੁਰੀ ਤਰ੍ਹਾਂ ਜਖ਼ਮੀ ਹੋਏ ਏ ਐਸ ਆਈ ਸੁਖਦੇਵ ਸਿੰਘ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਸੁਖਦੇਵ ਸਿੰਘ ਸਪੈਸ਼ਲ ਬ੍ਰਾਂਚ ਤਾਇਨਾਤ ਹਨ। ਪੁਲਸ ਨੇ ਜਦੋਂ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੋਟਰਸਾਇਕਲ ਉਪਰ ਹੈਰੋਇਨ ਲੈਕੇ ਆ ਰਹੇ ਸਿਕੰਦਰ ਅਤੇ ਮਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨਸ਼ਾ ਤਸਕਰਾਂ ਨੇ ਮੋਟਰਸਾਇਕਲ ਤੇਜ ਕਰਦੇ ਹੋਏ ਏ ਐਸ ਆਈ ਸੁਖਦੇਵ ਸਿੰਘ ਉਪਰ ਚੜ੍ਹਾ ਦਿੱਤਾ। ਇਸ ਦੌਰਾਨ ਸਿਕੰਦਰ ਨੂੰ ਮੌਕੇ ਤੇ ਹੀ ਫੜ ਲਿਆ ਗਿਆ। ਜਦਕਿ ਮਨੀ ਨੂੰ ਇੱਕ ਮੁਲਾਜਮ ਨੇ ਇੱਕ ਕਿਲੋਮੀਟਰ ਪਿਛੇ ਭੱਜ ਕੇ ਫੜਿਆ। ਨਸ਼ਾ ਤਸਕਰਾਂ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਹੈਰੋਇਨ ਫਰੀਦਕੋਟ ਤੋਂ ਕਰੀਬ ਤਿੰਨ ਲੱਖ ਰੁਪਏ ਦੀ ਲਿਆਂਦੀ ਗਈ ਸੀ। ਇਹਨਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here