ਜਗਰਾਉਂ, 24 ਅਪ੍ਰੈਲ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ ਦੇ ਵਿਦਿਆਰਥੀਆਂ ਨੇ ਸੀ. ਆਈ. ਐੱਸ. ਸੀ. ਐਥਲੀਟ ਮੁਕਾਬਲਿਆਂ 2023-24 ਵਿੱਚ ਭਾਗ ਲਿਆ। ਗੁਰੂ ਨਾਨਕ ਪਬਲਿਕ ਸਕੂਲ, ਐਕਸਟੈਂਸ਼ਨ ਮਾਡਲ ਟਾਊਨ , ਲੁਧਿਆਣਾ ਵਿਖੇ ਆਯੋਜਿਤ ਜ਼ੋਨਲ ਸਤਰੀ ਮੁਕਾਬਲਿਆਂ ਵਿੱਚ ਅੰਡਰ- 14 ਵਿੱਚ ਸਹਿਜਪ੍ਰੀਤ ਸਿੰਘ( ਸੱਤਵੀਂ) ਨੇ ਹਾਈ ਜੰਪ ਵਿੱਚ ਦੂਜੀ ਪੁਜੀਸ਼ਨ ਹਾਸਿਲ ਕੀਤੀ।ਅੰਡਰ-17ਤੇ19 ਲੋਂਗ ਜੰਪ ਵਿੱਚ ਭਵਨੇਸ਼ ਨੇ ਦੂਜੀ ਅਤੇ ਜਸ਼ਨਪ੍ਰੀਤ ਸਿੰਘ ਨੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਤਰਨਵੀਰ ਸਿੰਘ(ਛੇਵੀਂ)ਅੰਡਰ-14,100 ਮੀਟਰ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਤੇ 400ਮੀਟਰ ਹਰਡਲ ਦੌੜ ਵਿੱਚ ਪ੍ਰੀਤਪਾਲ ਸਿੰਘ ਨੇ ਦੂਜੀ ਪੁਜੀਸ਼ਨ ਹਾਸਿਲ ਕੀਤੀ। ਅੰਡਰ-17 ,ਹੈਮਰ ਥ੍ਰੋਅ ਵਿੱਚ ਅੱਠਵੀਂ ਦੇ ਹਰਗੁਨਵੀਰ ਨੇ ਪਹਿਲੀ ਤੇ ਮਨਜੋਤ ਸਿੰਘ ਜਗਦੇ ਨੇ ਦੂਜੀ ਪੁਜੀਸ਼ਨ ਹਾਸਿਲ ਕੀਤੀ।ਅੰਡਰ-19,ਹੈਮਰ ਥ੍ਰੋਅ ਵਿੱਚ ਸਹਿਵੀਰ ਸਿੰਘ (ਬਾਰ੍ਹਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ-17, 4×100 ਰਿਲੇਅ ਰੇਸ ਵਿੱਚ ਭਵਵੇਸ਼, ਨਵਜੋਤ ਸਿੰਘ,ਏਕਮਨੂਰ ਸਿੰਘ ਅਤੇ ਜਸਕਰਨ ਸਿੰਘ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ ਅਤੇ ਅੰਡਰ-19 ਮੁਕਾਬਲਿਆਂ ਵਿੱਚ 4×100 ਰਿਲੇਅ ਰੇਸ ਵਿੱਚ 11ਵੀਂ ਤੇ12 ਵੀਂ ਦੇ ਵਿਦਿਆਰਥੀਆਂ- ਪ੍ਰੀਤਪਾਲ ਸਿੰਘ,ਪਵਨਦੀਪ ਸਿੰਘ, ਜਗਨੂਰਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਨੇ ਦੂਜੀ ਪੁਜੀਸ਼ਨ ਅਤੇ ਪਵਨਦੀਪ ਸਿੰਘ ਨੇ ਅੰਡਰ-19 ਚੋਂ 200 ਮੀਟਰ ਰੇਸ ਵਿੱਚ ਤੀਜੀ ਪੁਜੀਸ਼ਨ ਹਾਸਿਲ ਕੀਤੀ ਤੇ ਮਹਾਪ੍ਰਗਯ ਸਕੂਲ ਦੀ ਝੋਲੀ ਗੋਲਡ, ਸਿਲਵਰ ਤੇ ਬ੍ਰੌਂਜ਼ 17 ਮੈਡਲ ਪਾ ਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਡਾਇਰੈਕਟਰ ਵਿਸ਼ਾਲ ਜੈਨ ਅਤੇ ਪ੍ਰਿੰਸੀਪਲ ਪ੍ਰਭਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕੋਚ ਪ੍ਰੀਤਇੰਦਰ ਕੁਮਾਰ, ਬਲਜੀਤ ਸਿੰਘ ਤੇ ਅਜੈਪਾਲ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੜਾਈ ਦੇ ਨਾਲ- ਨਾਲ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਇਸ ਲਈ ਸਕੂਲ ਵੱਲੋਂ ਇਸ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ।