“ਕਲੀਨਿਕਾਂ ਵਿੱਚ 45 ਪ੍ਰਕਾਰ ਦੇ ਟੈਸਟ ਅਤੇ 75 ਤਰਾਂ ਦੀਆਂ ਦਵਾਈਆਂ ਮਿਲ ਰਹੀਆਂ ਮੁਫ਼ਤ – ਡਿਪਟੀ ਕਮਿਸ਼ਨਰ”
ਮੋਗਾ, 4 ਮਈ (ਲਿਕੇਸ਼ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵਧੀਆ ਦਰਜੇ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕ ਆਪਣੀਆਂ ਸਫ਼ਲ ਸੇਵਾਵਾਂ ਦੇ ਰਹੇ ਹਨ। ਸਰਕਾਰ ਵੱਲੋਂ ਇਨਾਂ ਦੀ ਵਧੀਆ ਕਾਰਗੁਜ਼ਾਰੀ ਅਤੇ ਸਫ਼ਲਤਾ ਕਰਕੇ ਇਨਾ ਦੀ ਗਿਣਤੀ ਵਿੱਚ ਦਿਨੋ ਦਿਨ ਵਾਧਾ ਕੀਤਾ ਜਾ ਰਿਹਾ ਹੈ। ਜ਼ਿਲਾ ਮੋਗਾ ਵਿਖੇ 12 ਆਮ ਆਦਮੀ ਕਲੀਨਿਕ ਪਹਿਲਾਂ ਤੋਂ ਚੱਲ ਰਹੇ ਹਨ ਜਿੰਨਾਂ ਜਰੀਏ ਹੁਣ 80,243 ਮਰੀਜ਼ਾਂ ਨੇ ਵੱਖ ਵੱਖ ਮੈਡੀਕਲ ਸੇਵਾਵਾਂ ਪ੍ਰਾਪਤ ਕੀਤੀਆਂ ਹਨ।ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਮੋਗਾ ਜ਼ਿਲਾ ਵਿੱਚ 12 ਹੋਰ ਆਮ ਆਦਮੀ ਕਲੀਨਿਕ 5 ਮਈ, 2023 ਤੋਂ ਲੋਕਾਂ ਨੂੰ ਸਮਰਪਿਤ ਹੋ ਜਾਣਗੇ। ਉਨਾਂ ਦੱਸਿਆ ਕਿ ਮੋਗਾ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਰਾਉਕੇ ਕਲਾਂ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰਂ. ਮਨਜੀਤ ਸਿੰਘ ਬਿਲਾਸਪੁਰ, ਆਮ ਆਦਮੀ ਕਲੀਨਿਕ ਕਿਸ਼ਨਪੁਰਾ ਅਤੇ ਜਲਾਲਾਬਾਦ ਦਾ ਉਦਘਾਟਨ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਆਮ ਆਦਮੀ ਕਲੀਨਿਕ ਸੁਖਾਨੰਦ ਅਤੇ ਚੰਦ ਨਵਾਂ ਵਿਧਾਇਕ ਬਾਘਾਪੁਰਾਣਾ ਸ੍ਰ. ਅੰਮਿ੍ਰਤਪਾਲ ਸਿੰਘ ਸੁਖਾਨੰਦ, ਲੋਪੋਂ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ, ਆਮ ਆਦਮੀ ਕਲੀਨਿਕ ਮਾਣੂੰਕੇ ਦਾ ਉਦਘਾਟਨ ਉਪ ਮੰਡਲ ਮੈਜਸਟ੍ਰੇਟ ਸ੍ਰੀ ਰਾਮ ਸਿੰਘ, ਆਮ ਆਦਮੀ ਕਲੀਨਿਕ ਪੱਤੋ ਹੀਰਾ ਸਿੰਘ ਡਾ. ਸੁਖਪ੍ਰੀਤ ਸਿੰਘ ਐਸ.ਐਮ.ਓਂ ਵੱਲੋਂ, ਆਮ ਆਦਮੀ ਕਲੀਨਿਕ ਖੋਸਾ ਰਣਧੀਰ ਦਾ ਉਦਘਾਟਨ ਐਸ.ਐਮ.ਓ. ਰਜੇਸ਼ ਅੱਤਰੀ ਵੱਲੋਂ, ਆਮ ਆਦਮੀ ਕਲੀਨਿਕ ਕੋਕਰੀ ਕਲਾਂ ਦਾ ਉਦਘਾਟਨ ਐਸ.ਐਮ.ਓ. ਰਜੇਸ਼ ਮਿੱਤਲ, ਵੱਲੋਂ ਕੀਤਾ ਜਾ ਰਿਹਾ ਹੈ। ਉਕਤ ਸਾਰੇ ਆਮ ਆਦਮੀ ਕਲੀਨਿਕ 5 ਮਈ ਨੂੰ ਲੋਕਾਂ ਨੂੰ ਸਮਰਪਿਤ ਹੋ ਜਾਣਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਹੱਲਾ ਕਲੀਨਿਕਾਂ ਦੇ ਘੇਰੇ ਵਿੱਚ ਪੈਂਦੇ ਪੇਂਡੂ ਇਲਾਕਿਆਂ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਦਦ ਮਿਲ ਰਹੀ ਹੈ। ਇਨਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰਾਂ ਦੇ 45 ਟੈਸਟ ਅਤੇ 75 ਤਰਾਂ ਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਕੁਲਵੰਤ ਸਿੰਘ ਨੇ ਦੱਸਿਆ ਕਿ ਕਲੀਨਿਕ ਦੇ ਖੁੱਲਣ ਨਾਲ ਆਮ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਉਸਾਰੂ ਕਦਮ ਹੈ, ਜਿਸ ਦਾ ਲੋਕਾਂ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ।