ਜਗਰਾਓਂ, 20 ਅਗਸਤ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ.ਸੈ. ਸਕੂਲ ਜਗਰਾਓਂ ਵਿਖੇ ਨੀਲੂ ਨਰੂਲਾ ਦੀ ਯੋਗ ਅਗਵਾਈ ਅਧੀਨ ਹਰਿਆਵਲ ਤੀਜ ਦਾ ਆਯੋਜਨ ਕੀਤਾ ਗਿਆ।ਤੀਜ ਦੇ ਇਸ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਭਾਰਤ ਵਿਕਾਸ ਪਰਿਸ਼ਦ ਤੇ ਪ੍ਰਬੰਧ ਸਮਿਤੀ ਦੁਆਰਾ ਦੀਪ ਪ੍ਰਜੱਵਲਤ ਕਰਕੇ ਕੀਤਾ ਗਿਆ।
ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਲਾਇਨ ਪਰਮਿੰਦਰ ਸਿੰਘ ਜੀ ਦੀ ਧਰਮ ਪਤਨੀ ਡਾ ਮਹਿੰਦਰ ਕੌਰ ਗਰੇਵਾਲ ਜੀ ( ਰਿਟਾਇਰਡ ਪ੍ਰਿੰਸੀਪਲ ,ਲੁਧਿਆਣਾ ਸਰਕਾਰੀ ਕਾਲਜ ਲੜਕਿਆਂ) ਡਾਇਰੈਕਟਰ (ਸਾਇੰਸ ਐਜੂਕੇਸ਼ਨ ਅਤੇ ਰਿਸਰਚ ਕਾਲਜ ,ਜਗਰਾਉਂ) ਪ੍ਰਿੰਸੀਪਲ( ਐਲਐਲਆਰ ਸਰਕਾਰੀ ਕਾਲਜ ,ਢੁੱਡੀਕੇ ,ਮੋਗਾ) ਅਕਾਦਮਿਕ ਸਲਾਹਕਾਰ (ਐਨਏਏਸੀ) , ਪ੍ਰਧਾਨ (ਪੰਜਾਬੀ ਸੱਭਿਆਚਾਰ ਅਕੈਡਮੀ ਲੁਧਿਆਣਾ) ਦਾ ਸਵਾਗਤ ਪ੍ਰਬੰਧ ਸਮਿਤੀ ਦੁਆਰਾ ਕੀਤਾ ਗਿਆ।
ਰੰਗਾ ਰੰਗ ਪ੍ਰੋਗਰਾਮ ਵਿੱਚ ਬੱਚਿਆਂ ਦੁਆਰਾ ਗਿੱਧਾ, ਡਾਂਸ ,ਖੇਡ ਮੁਕਾਬਲੇ ,ਗੀਤ ,ਭੰਗੜੇ ਦਾ ਪ੍ਰਦਰਸ਼ਨ ਕੀਤਾ ਗਿਆ ਜੋ ਸਾਰਿਆਂ ਲਈ ਖਿੱਚ ਦਾ ਕੇਂਦਰ ਰਿਹਾ।ਮੰਚ ਸੰਚਾਲਕ ਅਧਿਆਪਕਾ ਹਰਵਿੰਦਰ ਕੌਰ ਦੀ ਹੌਸਲਾ ਅਫਜ਼ਾਈ ਤੇ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਮੁੱਖ ਮਹਿਮਾਨ ਡਾ ਮਹਿੰਦਰ ਕੌਰ ਗਰੇਵਾਲ ਨੇ ਗਿਫ਼ਟ ਦੇ ਕੇ ਆਪਣਾ ਆਸ਼ੀਰਵਾਦ ਦੇ ਕੇ ਇਕ ਸਾਂਝ ਪੈਦਾ ਕੀਤੀ।
ਮੁੱਖ ਮਹਿਮਾਨ ਡਾ ਮਹਿੰਦਰ ਕੌਰ ਗਰੇਵਾਲ ਨੇ ਤੀਜ ਤਿਉਹਾਰ ਦੇ ਸੰਦਰਭ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ” ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ।” ਪੰਜਾਬ ਦਸਾਂ ਗੁਰੂ ਸਾਹਿਬਾਨਾਂ ਅਤੇ ਪੀਰਾ ਪੈਗੰਬਰਾਂ ਦੀ ਧਰਤੀ ਹੈ। ਪੱਛਮੀ ਦੇਸ਼ਾਂ ਵਿੱਚ ਅੱਜ ਵੀ ਪੰਜਾਬ ਦੀ ਸੱਭਿਅਤਾ ਨੂੰ ਯਾਦ ਕੀਤਾ ਜਾਂਦਾ ਹੈ। ਤਾਂ ਸਾਨੂੰ ਆਪਣੇ ਵਿਰਸੇ ਨੂੰ ਭੁੱਲਣਾ ਨਹੀਂ ਚਾਹੀਦਾ ਸਗੋਂ ਸਾਂਭ ਕੇ ਰੱਖਣਾ ਚਾਹੀਦਾ ਹੈ।ਤੀਜ ਦੇ ਪ੍ਰੋਗਰਾਮ ਵਿੱਚ ਮਿਸ ਤੀਜ ਦਾ ਖਿਤਾਬ ਨੌਵੀਂ ਜਮਾਤ ਦੀ ਵਿਦਿਆਰਥਣ ਗੁਰਸਿਮਰਨ ਕੌਰ ਅਤੇ ਮਿਸਸ ਤੀਜ ਦਾ ਖਿਤਾਬ ਰਿਟਾਇਰਡ ਪ੍ਰਿੰਸੀਪਲ ਨੀਲਮ ਵਰਮਾ ਅਤੇ ਲਵਲੀਨ (ਮਾਤਾ) ਨੇ ਜਿੱਤਿਆ।ਇਸ ਮੌਕੇ ਤੇ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ਦੀ ਸੁਪਤਨੀ ਸ਼ੈਲੀ ਸ਼ਰਮਾ ਅਤੇ ਮਾਤਾ ਅੰਜਨਾ ਵੀ ਵਿਸ਼ੇਸ਼ ਰੂਪ ਵਿੱਚ ਸ਼ਾਮਲ ਸਨ।
ਪ੍ਰੋਗਰਾਮ ਵਿੱਚ ਪੀਂਘਾਂ ਝੂਟ ਕੇ, ਸਟਾਲਾਂ ਦਾ ਆਨੰਦ ਮਾਣਦੇ ਹੋਏ ਸਭ ਨੇ ਖੂਬ ਆਨੰਦ ਮਾਣਿਆ।ਅੱਜ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਪਤਵੰਤੇ ਸੱਜਣਾ ਵਿੱਚੋਂ ਸਕੂਲ ਦੇ ਪ੍ਰਧਾਨ ਰਵਿੰਦਰ ਗੁਪਤਾ ,ਪ੍ਰਬੰਧਕ ਵਿਵੇਕ ਭਾਰਦਵਾਜ, ਉਪ – ਪ੍ਰਧਾਨ ਸ਼ਾਮ ਸੁੰਦਰ, ਮੈਂਬਰ ਦਰਸ਼ਣ ਨਾਲ ਸ਼ਮੀ ,ਵਿਨੈ ਸਿੰਘਲ , ਅਰੁਣ ਸਿੰਘਲ , ਸੁਰੇਸ਼ ਗਰਗ , ਡਾਕਟਰ ਚੰਦਰ ਮੋਹਨ ੳਹਰੀ ਕੁਲਭੂਸ਼ਣ ਅਗਰਵਾਲ (ਚੇਅਰਮੈਨ ਭਾਰਤ ਵਿਕਾਸ ਪਰਿਸ਼ਦ) ਸੁਖਦੇਵ ਗਰਗ (ਪ੍ਰਧਾਨ), ਡਾ• ਬੀ ਬੀ ਸਿੰਗਲਾ, ਸੋਨੂੰ ਜੈਨ ਜੀ ,ਜਵਾਹਰ ਲਾਲ ਵਰਮਾ, ਰਾਮ ਕ੍ਰਿਸ਼ਨ ਗੁਪਤਾ, ਮਨੀਸ਼ ਚੁੱਗ , ਲਵਨੀਸ਼ ਕੁਮਾਰ ,ਪ੍ਰਦੀਪ ਸ਼ਰਮਾ ( ਜ਼ਿਲ੍ਹਾ ਪ੍ਰਚਾਰਕ), ਆਕਾਸ਼ ਗੁਪਤਾ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਤੇ ਸਮੂਹ ਸਟਾਫ ਸ਼ਾਮਲ ਸਨ।