ਜਗਰਾਉਂ, 11 ਮਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਕਸਟੈਂਪਰੀ ਗਤੀਵਿਧੀ ਹੋਈ ਜੋ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਸੀ। ਜਿਸ ਵਿਚ ਕੇਵਲ ਬਾਰ੍ਹਵੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਗਤੀਵਿਧੀ ਦੌਰਾਨ ਬੱਚਿਆਂ ਨੂੰ ਮੌਕੇ ਤੇ ਹੀ ਬੋਲਣ ਲਈ ਵਿਸ਼ੇ ਦਿੱਤੇ ਗਏ। ਸਾਰੇ ਹੀ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ ਪਰ ਨਤੀਜੇ ਵਿਚ ਗੁਰਮਨਜੋਤ ਸਿੰਘ (ਬਾਰ੍ਹਵੀ-ਆਰਟਸ) ਪਹਿਲੇ, ਖੁਸ਼ਦੀਪ ਕੌਰ (ਬਾਰ੍ਹਵੀ-ਕਾਮਰਸ) ਦੂਜੇ, ਪਰਮ ਸ਼ਗਨਦੀਪ ਸਿੰਘ (ਬਾਰ੍ਹਵੀ-ਕਾਮਰਸ) ਅਤੇ ਇਸ਼ਪ੍ਰੀਤ ਕੌਰ (ਬਾਰ੍ਹਵੀ-ਮੈਡੀਕਲ) ਤੀਜੇ ਸਥਾਨ ਤੇ ਰਹੇ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਭਵਿੱਖ ਦੇ ਲਈ ਆਪਣੀ ਤਿਆਰੀ ਕਰ ਰਹੇ ਹਨ ਤੇ ਮੌਕੇ ਤੇ ਬੋਲਣ ਲਈ ਅੰਦਰ ਸ਼ਬਦ ਭੰਡਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੇ ਵਿਸ਼ੇ ਸੰਬੰਧੀ ਬੋਲ ਸਕਦੇ ਹਾਂ। ਇਹਨਾਂ ਵਿਚੋਂ ਕੱਲ੍ਹ ਦੇ ਨੇਤਾ ਵੀ ਬਣ ਸਕਦੇ ਹਨ ਤੇ ਇਹਨਾਂ ਅੰਦਰ ਮੌਕੇ ਤੇ ਜਵਾਬਦੇਹੀ ਵਰਗੇ ਗੁਣਾਂ ਦਾ ਹੋਣਾ ਲਾਜ਼ਮੀ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਵੀ ਹਾਜ਼ਰ ਸਨ।