ਜਗਰਾਉਂ, 15 ਮਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਮਦਰਜ਼ ਡੇਅ ਮਨਾਇਆ ਗਿਆ। ਜਿਸ ਵਿਚ ਇਸ ਜਮਾਤ ਦੇ ਬੱਚਿਆਂ ਦੀਆਂ ਮਾਵਾਂ ਨੂੰ ਸਕੂਲ ਬੁਲਾਇਆ ਗਿਆ। ਤੇ ਉਹਨਾਂ ਨੂੰ ਜੀ ਆਇਆ ਆਖਿਆ ਗਿਆ। ਬੱਚਿਆਂ ਨੇ ਆਪਣੀਆਂ ਮਦਰਜ਼ ਲਈ ਛੋਟੀਆਂ-ਛੋਟੀਆਂ ਗਤੀਵਿਧੀਆਂ ਕੀਤੀਆਂ ਜੋ ਕਿ ਨਜ਼ਾਰਾ ਦੇਖਣਯੋਗ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪਹੁੰਚੇ ਹੋਏ ਮਾਪਿਆਂ ਨੂੰ ਜੀ ਆਇਆਂ ਆਖਿਆ ਤੇ ਨਾਲ ਹੀ ਕਿਹਾ ਕਿ ਅਸੀਂ ਆਪਣੇ ਬੱਚਿਆਂ ਲਈ ਹਰ ਦਿਨ ਮਨਾਉਂਦੇ ਹਾਂ ਤਾਂ ਜੋ ਉਹ ਆਪਣੇ ਮਾਪਿਆਂ ਪ੍ਰਤੀ ਬਣਾਏ ਫਰਜ਼ਾਂ ਤੇ ਪੂਰੇ ਉਤਰਨ। ਅਸੀਂ ਉਹਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਸ਼ੁਰੂਆਤੀ ਦਿਨਾਂ ਤੌਨ ਹੀ ਇਹਨਾਂ ਦੀ ਦੇਖ-ਰੇਖ ਤੇ ਪੂਰਾ ਧਿਆਨ ਦਿੰਦੇ ਹਾਂ। ਬਾਕੀ ਮਦਰਜ਼ ਡੇਅ ਤਾਂ ਸਾਰੀਆ ਮਾਵਾਂ ਲਈ ਹੀ ਖਾਸ ਦਿਨ ਹੁੰਦਾ ਹੈ। ਮਾਂ ਬੱਚੇ ਨੂੰ ਜੀਵਨ ਦਿੰਦੀ ਹੈ ਤੇ ਜਿਸ ਨਾਲ ਉਹ ਜ਼ਿੰਦਗੀ ਨੂੰ ਮਾਣਦਾ ਹੈ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ,ਅਜਮੇਰ ਸਿੰਘ ਰੱਤੀਆ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਬੱਚਿਆਂ ਵੱਲੋਂ ਆਪਣੀਆਂ ਮਾਵਾਂ ਲਈ ਕੀਤੀ ਕਾਰੁਜ਼ਗਾਰੀ ਦੀ ਸ਼ਲਾਘਾ ਕਰਦੇ ਹੋਏ, ਪਹੁੰਚੀਆਂ ਹੋਈਆਂ ਮਦਰਜ਼ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।