ਜਗਰਾਉਂ, 16 ਮਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪਲੇਅ ਵੇਅ ਦੇ ਬੱਚਿਆਂ ਨੇ ਬੋਰਡ ਵਿਚ ਬਣੇ ਅਲੱਗ-ਅਲੱਗ ਆਕਾਰਾਂ ਨੂੰ ਭਰਨਾ ਸਿੱਖਿਆ ਜੋ ਕਿ ਉਹਨਾਂ ਲਈ ਇੱਕ ਵੱਖਰੀ ਕਿਸਮ ਦੀ ਗਤੀਵਿਧੀ ਸੀ। ਉਹਨਾਂ ਨੇ ਇਸ ਖੇਡ ਨੂੰ ਬੜੇ ਹੀ ਮਨੋਰੰਜਕ ਤਰੀਕੇ ਨਾਲ ਖੇਡਿਆ ਅਤੇ ਖੇਡ-ਖੇਡ ਦੌਰਾਨ ਆਕਾਰਾਂ ਨੂੰ ਪਹਿਚਾਨਣਾ ਵੀ ਸਿੱਖਿਆ। ਇਸ ਮੌਕੇ ਉਹਨਾਂ ਦੇ ਅਧਿਆਪਕਾਂ ਨੇ ਉਹਨਾਂ ਦੀਆ ਗਲਤੀਆਂ ਨੂੰ ਵੀ ਸੋਧਿਆ। ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਇਹਨਾਂ ਛੋਟੇ-ਛੋਟੇ ਬੱਚਿਆਂ ਨੇ ਅਜਿਹੀਆਂ ਗਤੀਵਿਧੀਆਂ ਰਾਹੀਂ ਹੀ ਆਪਣੇ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰਨੀ ਹੈ। ਇਸ ਨਾਲ ਉਹ ਬਹੁ-ਗੁਣੇ ਹੋ ਜਾਣਗੇ ਜੋ ਉਹਨਾਂ ਦੀਆਂ ਅਗਲੇਰੀਆਂ ਜਮਾਤਾਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਬੱਚਿਆਂ ਵੱਲੋਂ ਕੀਤੀ ਇਸ ਨਿੱਕੀ ਜਿਹੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬੱਚੇ ਇਹਨਾਂ ਖੇਡਾਂ ਰਾਹੀ ਹੀ ਵੱਡੇ-ਵੱਡੇ ਮੁਕਾਬਲਿਆਂ ਵਿਚ ਭਾਗ ਲੈਣ ਦੇ ਕਾਬਿਲ ਹੁੰਦੇ ਹਨ ਅਤੇ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਦਾ ਹੌਸਲਾ ਪੈਦਾ ਕਰਦੇ ਹਨ।