ਲੁਧਿਆਣਾ, 18 ਮਈ ( ਬੌਬੀ ਸਹਿਜਲ )- 18 ਮਈ ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈ ਯੂਨੀਅਨ ਪੰਜਾਬ ਦੀ ਇਕਾਈ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਸਰਪ੍ਰਸਤ ਮਾਤਾ ਪ੍ਰਸ਼ਾਦਿ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਕਾਈ ਦੇ ਫੈਸਲੇ ਅਨੁਸਾਰ ਵਿਭਾਗੀ ਮੀਟਿੰਗਾ ਕਰਵਾਉਣ ਦੇ ਫੈਸਲੇ ਅਨੁਸਾਰ ਆਬਕਾਰੀ ਵਿਭਾਗ ਲੁਧਿਆਣਾ ਅਤੇ ਪਸ਼ੂ ਫ਼ਾਰਮ ਮੱਤੇਵਾੜਾ ਦੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਪ੍ਧਾਨ ਵਿਨੋਦ ਕੁਮਾਰ ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਘੱਟੋ ਘੱਟ ਉਜਰਤ 26000 ਰੁਪਏ ਦਿੱਤੀ ਜਾਵੇ, ਡੀ ਏ ਦੀਆ ਕਿਸ਼ਤਾਂ ਅਤੇ ਬਕਾਇਆ ਰਾਸ਼ੀ ਦਿੱਤੀ ਜਾਵੇ, ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕੀਤੀ ਜਾਵੇ, ਆਦਿ ਮੰਗਾਂ ਦੀ ਮੰਗ ਕੀਤੀ ਗੁਰਮੇਲ ਸਿੰਘ ਮੈਲਡੇ ਨੇ ਕਿਹਾ ਕਿ ਪਸ਼ੂ ਫ਼ਾਰਮ ਮੱਤੇਵਾੜਾ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਰਮਚਾਰੀਆਂ ਵੱਲ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਇਹ ਕਰਮਚਾਰੀਆ ਥੋੜੀਆਂ ਥੋੜੀਆਂ ਤਨਖਾਹਾਂ ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਇਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ, ਇਸ ਮੌਕੇਂ ਅਸ਼ੌਕ ਕੁਮਾਰ ਮੱਟੂ, ਸ਼ਾਦੀ ਰਾਮ, ਗੋਪਾਲ ਕ੍ਰਿਸ਼ਨ, ਰਣਜੀਤ ਸਿੰਘ ਮੁਲਾਂਪੁਰ, ਪਰਮਜੀਤ ਸਿੰਘ, ਹਜ਼ਾਰੀ ਲਾਲ, ਸੁੱਚਾ ਸਿੰਘ ਸੁਖਦੇਵ ਸਿੰਘ ਡਾਂਗੋਂ ਗੁਰਦੀਪ ਸਿੰਘ ਮੱਤੇਵਾੜਾ ਹਾਜ਼ਰ ਸਨ।