ਫਤਿਹਗੜ੍ਹ ਸਾਹਿਬ, 22 ਮਈ ( ਬੌਬੀ ਸਹਿਜਲ, ਧਰਮਿੰਦਰ ) :- ਭਾਰਤ ਨੂੰ 2025 ਤੱਕ ਟੀ.ਬੀ. ਮੁਕਤ ਕਰਨ ਲਈ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮੰਤਵ ਟੀ.ਬੀ. ਦੇ ਮਰੀਜ਼ਾ ਦੀਆਂ ਸਿਹਤ ਦੇ ਨਾਲ ਨਾਲ ਸਮਾਜਿਕ ਪ੍ਰਸਥਿਤੀਆਂ ਜਿਵੇਂ ਪੋਸ਼ਣ, ਰਹਿਣ—ਸਹਿਣ, ਕੰਮ ਕਰਨ ਆਦਿ ਦੀਆਂ ਹਾਲਤਾਂ ਨੂੰ ਜਾਣਨਾ ਅਤੇ ਉਸ ਦੇ ਅਨੁਸਾਰ ਮਰੀਜ਼ ਦੀ ਜਾਂਚ ਅਤੇ ਇਲਾਜ਼ ਵਿਚ ਸੁਧਾਰ ਲਿਆਉਣਾ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਵਿਚ ਜਿਨ੍ਹਾਂ ਅਹਿਮ ਰੋਲ ਮੈਡੀਕਲ ਸੰਸਥਾਵਾਂ ਦਾ ਹੈ, ਉਨ੍ਹਾਂ ਹੀ ਰੋਲ ਸਮਾਜ ਦਾ ਵੀ ਹੈ, ਟੀ.ਬੀ. ਨੂੰ ਹਰਾਉਣ ਲਈ ਸਾਰਿਆਂ ਨੂੰ ਰਲ ਕੇ ਕੋਸਿ਼ਸ਼ ਕਰਨ ਦੀ ਲੋੜ ਹੈ।ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਲ੍ਹੇ ਅਧੀਨ 7 ਟੀ.ਬੀ. ਦੇ ਬਲਗਮ ਜਾਂਚ ਕੇਂਦਰ ਚਲਾਏ ਜਾ ਰਹੇ ਹਨ, ਜਿਥੇ ਕੋਈ ਵੀ ਵਿਅਕਤੀ ਟੀ.ਬੀ. ਦੇ ਲੱਛਣ ਹੋਣ ਤੇ ਮੁਫਤ ਜਾਂਚ ਕਰਵਾ ਸਕਦਾ ਹੈ।ਜਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ 657 ਕੁੱਲ ਟੀ.ਬੀ. ਦੇ ਮਰੀਜ਼ ਹਨ, ਜਿਨ੍ਹਾਂ ਦਾ ਡਾਟ ਸੈਂਟਰਾਂ ਵੱਲੋਂ ਮੁਫਤ ਇਲਾਜ਼ ਚੱਲ ਰਿਹਾ ਹੈ ਤੇ ਡਾਟ ਪ੍ਰਵਾਇਡਰਾਂ ਵੱਲੋਂ ਆਪਣੀ ਮੌਜੂਦਗੀ ਵਿਚ ਦਵਾਈ ਖਵਾਈ ਜਾਂਦੀ ਹੈ। ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਅੱਠ ਨਿਕਸੈ਼ ਮਿਤਰਾ ਵੱਲੋਂ 50 ਟੀ.ਬੀ. ਦੇ ਮਰੀਜ਼ਾ ਨੂੰ ਗੋਦ ਲਿਆ ਗਿਆ ਹੈ, ਜੋ ਕਿ ਹਰ ਮਹੀਨੇ ਉਨ੍ਹਾਂ ਦੇ ਪੋਸ਼ਣ ਲਈ ਖਾਦ ਖੁਰਾਕ ਦਾ ਸਾਮਾਨ ਉਪਲੱਬਧ ਕਰਵਾਉਂਦੇ ਹਨ, ਜਿਸ ਵਿਚ ਗਵਰਨਰ ਆਫਿਸ ਪੰਜਾਬ ਵੱਲੋਂ 33 ਮਰੀਜ਼, ਬਾਬਾ ਮੋਤੀ ਰਾਮ ਮਹਿਰਾ ਖੂਨ ਦਾਨ ਸੁਸਾਇਟੀ ਫਤਿਹਗੜ੍ਹ ਸਾਹਿਬ ਵੱਲੋਂ 5, ਸਵਾਮੀ ਵਿਵੇਕਾਨੰਦ ਸੇਵਾ ਸਮਿਤੀ ਮੰਡੀ ਗੋਬਿੰਦਗੜ੍ਹ ਵੱਲੋਂ 5 ਮਰੀਜ਼, ਜਿਲ੍ਹਾ ਟੀ.ਬੀ. ਨੋਡਲ ਅਫਸਰ ਡਾ. ਹਰਪ੍ਰੀਤ ਕੌਰ ਵੱਲੋਂ 2, ਡੀ.ਪੀ.ਐਸ. ਦਲਜੀਤ ਕੌਰ, ਰੋਹਿਣੀ ਸ਼ਰਮਾਂ, ਸੰਦੀਪ ਸਿੰਘ ਫਾਰਮੇਸੀ ਅਫਸਰ, ਜਗਦੀਪ ਸਿੰਘ ਐਸ.ਟੀ.ਐਲ.ਐਸ. ਵੱਲੋਂ ਇਕ—ਇਕ ਮਰੀਜ਼ ਨੂੰ ਗੋਦ ਲਿਆ ਗਿਆ ਹੈ।ਇਸ ਮੌਕੇ ਉਨ੍ਹਾਂ ਨੇ ਆਮ ਨਾਗਰਿਕ, ਗੈਰ—ਸਰਕਾਰੀ ਸੰਗਠਨ, ਕਲੱਬਾ, ਸੁਸਾਇਟੀਆਂ, ਸਮਾਜਿਕ, ਰਾਜਨੀਤਕ, ਪ੍ਰਈਵੇਟ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਟੀ.ਬੀ. ਦੇ ਮਰੀਜ਼ਾ ਨੂੰ ਗੋਦ ਲੈਣ ਲਈ ਲਈ ਅੱਗੇ ਆਉਣ।ਉਨ੍ਹਾਂ ਦੱਸਿਆ ਕਿ ਕੋਈ ਵੀ ਨਿਕਸ਼ੈ ਮਿਤੱਰ ਵਜੋਂ ਖੁੱਦ ਨੂੰ https://reports.nikshay.in/FormIO/DonorRegistration ਵੈਬ ਸਾਈਟ ਤੇ ਰਜਿਸਟਰ ਕਰ ਸਕਦਾ ਹੈ।