Home crime ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 03 ਮੈਂਬਰ ਗ੍ਰਿਫਤਾਰ

ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 03 ਮੈਂਬਰ ਗ੍ਰਿਫਤਾਰ

40
0


ਸੰਗਰੂਰ, 28 ਮਈ (ਭਗਵਾਨ ਭੰਗੂ) : ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 02 ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ। ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮਿਤੀ 24.5.2023 ਨੂੰ ਅਮਨਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਵਾਰਡ ਨੰਬਰ 8 ਮਾਤਾ ਮੋਦੀ ਚੌਂਕ ਸੁਨਾਮ, ਜੋ ਮੱਝਾਂ ਦਾ ਵਪਾਰ ਕਰਦਾ ਹੈ, ਨੂੰ ਇੱਕ ਨਾਮਲੂਮ ਵਿਅਕਤੀ ਪਾਸੋਂ ਫੋਨ ਆਇਆ ਕਿ ਉਹ ਪਿੰਡ ਸੰਗਤਪੁਰਾ ਤੋਂ ਬੋਲਦਾ ਹੈ, ਜੋ ਆਪਣੀ ਮੱਝ ਵੇਚਣੀ ਚਾਹੁੰਦਾ ਹੈ, ਜੋ ਵਕਤ ਕਰੀਬ 10:00 ਵਜੇ ਸਵੇਰ ਪਿੰਡ ਸੰਗਤਪੁਰਾ ਨੇੜੇ ਡਰੇਨ ਪਾਸ ਪੁੱਜਾ ਤਾਂ ਉਸ ਪਾਸ ਤਿੰਨ ਨਾਮਲੂਮ ਵਿਅਕਤੀ 02 ਅਲੱਗ ਅਲੱਗ ਮੋਟਰ ਸਾਇਕਲਾਂ ਪਰ ਆਏ, ਜਿਨ੍ਹਾਂ ਨੇ ਅਮਨਦੀਪ ਸਿੰਘ ਦੀ ਕੁੱਟਮਾਰ ਕਰਕੇ ਉਸਦਾ ਮੋਬਾਇਲ ਤੇ ਮੋਟਰਸਾਇਕਲ ਦੀ ਚਾਬੀ ਡਰੇਨ ਦੇ ਪਾਣੀ ਵਿਚ ਸੁੱਟ ਦਿੱਤੀ ਅਤੇ ਉਸਦੀ ਜੇਬ ਵਿੱਚੋ 70,000/- ਰੁਪਏ ਖੋਹ ਕੇ ਲੇ ਗਏ ਜਿਸ ਪਰ ਮੁਕੱਦਮਾ ਨੰਬਰ 95 ਮਿਤੀ 24.5.2023 ਅ:ਧ 323,379ਬੀ,506 ਹਿੰ:ਡੰ: ਥਾਣਾ ਲਹਿਰਾ ਬਰਖਿਲਾਫ ਨਾਮਲੂਮ ਵਿਅਕਤੀ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਐਸ ਐਸ ਪੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਸੰਗਰੂਰ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ, ਮੁੱਖ ਅਫਸਰ ਥਾਣਾ ਲਹਿਰਾ ਦੀਆਂ ਵੱਖ ਵੱਖ ਟੀਮਾਂ ਵੱਲੋਂ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਮੁਕੱਦਮਾ ਟਰੇਸ ਕਰਕੇ ਹੈਪੀ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕਿਸ਼ਨਗੜ ਥਾਣਾ ਬਰੇਟਾ, ਰਣਦੀਪ ਸਿੰਘ ਊਰਫ ਦੀਪਾ ਪੁੱਤਰ ਅਮਰੀਕ ਸਿੰਘ ਵਾਸੀ ਗੰਢੂਆ ਥਾਣਾ ਧਰਮਗੜ ਅਤੇ ਕੁਲਵਿੰਦਰ ਸਿੰਘ ਊਰਫ ਬੱਬੂ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 6, ਚੀਮਾ ਮਿਤੀ 27.05.2023 ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਨ ਉਪਰੰਤ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੇ 02 ਮੋਟਰਸਾਇਕਲ ਬ੍ਰਾਮਦ ਕਰਾਏ ਗਏ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੱਖਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲਹਿਲ ਕਲਾਂ ਦੇ ਖੇਤ ਵਿੱਚ ਬਣੇ ਕੋਠੇ ਦਾ ਜਿੰਦਰਾ ਤੋੜ ਕੇ ਸਟਾਟਰ ਚੋਰੀ ਹੋਇਆ ਸੀ, ਜਿਸਦੇ ਬਿਆਨ ਪਰ ਮੁਕੱਦਮਾ ਨੰਬਰ 100 ਮਿਤੀ 27.05.2023 ਅ/ਧ. 457,380 ਹਿੰ:ਡ ਥਾਣਾ ਲਹਿਰਾ ਬਰਖਿਲਾਫ ਨਾਮਲੂਮ ਵਿਅਕਤੀ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਲਹਿਰਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 27.05.2023 ਨੂੰ ਮੁਕੱਦਮਾ ਟਰੇਸ ਕਰਕੇ ਗੁਰਲਾਲ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸਦੀ ਪੁੱਛ-ਗਿੱਛ ਦੌਰਾਨ ਜਸਵੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਮਿਤੀ 28.05.2023 ਨੂੰ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ 3 ਮੋਟਰਾਂ ਦੇ ਸਟਾਟਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here