ਜਗਰਾਉਂ, 23 ਜਨਵਰੀ ( ਭਗਵਾਨਭੰਗੂ, ਲਿਕੇਸ਼ ਸ਼੍ਰਮਾਂ )-ਸਰਵ ਹਿਤਕਾਰੀ ਸੁਸਾਇਟੀ ਅਤੇ ਇਨਫੋਸਿਸ ਕੰਪਨੀ ਵਲੋਂ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਅਆੰ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਣ ਲਈ ਸਕੂਲ ਪ੍ਰਬੰਧਕਾਂ ਨੂੰ ਪੰਜ ਕੰਪਿਊਟਰ ਭੇਂਟ ਕੀਤੇ। ਇਸ ਮੌਕੇ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਵਿਵੇਕ ਭਾਰਦਵਾਜ, ਰਾਕੇਸ਼ ਸਿੰਗਲਾ, ਪ੍ਰਿੰਸੀਪਲ ਨੀਲੂ ਨਰੂਲਾ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਕੂਲ ਦੇ ਬੱਚਿਆਂ ਦਾ ਭਵਿੱਖ ਉੱਜਵਲ ਬਨਾਉਣ ਲਈ ਸਕੂਲ ਨੂੰ ਦਿੱਤੇ ਗਏ ਪੰਜ ਕੰਪਿਊਟਰਾਂ ਲਈ ਸਰਵਹਿਤਕਾਰੀ ਸੁਸਾਇਟੀ ਅਤੇ ਇਨਫੋਸਿਸ ਕੰਪਨੀ ਦਾ ਧੰਨਵਾਦ ਕੀਤਾ।
