ਮੋਗਾ, 29 ਮਈ ( ਅਸ਼ਵਨੀ)-ਪਿੰਡ ਪੱਤੋ ਹੀਰਾ ਸਿੰਘ ਦੀ ਮੌਜੂਦਾ ਪੰਚਾਇਤ ਦੇ ਸਰਪੰਚ ਅਮਰਜੀਤ ਸਿੰਘ ਤੇ ਉੱਘੇ ਸਮਾਜ ਸੇਵੀ ਹਰਦੀਪ ਸਿੰਘ ਬਰਾੜ, ਕੁਲਦੀਪ ਸਿੰਘ ਮੈਂਬਰ ਸੰਮਤੀ, ਅਮਰਜੀਤ ਬੱਬੂ ਪੰਚ, ਮੇਜਰ ਸਿੰਘ, ਜਗਜੀਤ ਸਿੰਘ, ਗੁਰਬਿੰਦਰ ਸਿੰਘ, ਸੁਖਮੰਦਰ ਸਿੰਘ, ਮੇਜਰ ਸਿੰਘ ਆਦਿ ਪੰਤਵੰਤੇ ਸੱਜਣਾਂ ਦੀ ਮੌਜੂਦਗੀ ਵਿੱਚ ਪਿੰਡ ਪੱਤੋ ਹੀਰਾ ਸਿੰਘ ਦੇ ਉੱਘੇ ਲੇਖਕ ਹਰਪ੍ਰੀਤ ਪੱਤੋ ਨੂੰ ਉਹਨਾਂ ਦੇ ਗ੍ਰਹਿ ਵਿਖੇ ਉੱਚੇਚੇ ਤੌਰ ਤੇ ਸਨਮਾਨਿਤ ਕੀਤਾ, ਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਸਾਰ ਲਈ ਡੂੰਘੀਆਂ ਵਿਚਾਰਾਂ ਕੀਤੀਆਂ। ਪੰਜਾਬੀ ਮਾਤ ਭਾਸ਼ਾ ਨੂੰ ਪਹਿਲਾਂ ਦਰਜਾ ਦੇਣ ਲਈ ਹਰਦੀਪ ਬਰਾੜ ਨੇ ਆਪਣੇ ਵਿਚਾਰ ਰੱਖੇ, ਤਾਂ ਕਿ ਸਾਡੇ ਵਿਰਸੇ ਸੱਭਿਆਚਾਰ ਨਾਲ ਸਾਡੀ ਨਵੀਂ ਪੀੜੀ ਨੂੰ ਜੋੜਿਆ ਜਾਵੇ। ਵੱਧਦੇ ਨਸ਼ੇ ਦੇ ਪ੍ਰਭਾਵ ਤੋਂ ਸਾਡੀ ਜ਼ਵਾਨੀ ਨੂੰ ਬਚਾਇਆਂ ਜਾਵੇ, ਅੱਜ ਨੌਜਾਵਾਨਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਹਰਪ੍ਰੀਤ ਪੱਤੋ ਜੀ ਨੇ ਵਿਰਸੇ ਤੇ ਸੱਭਿਆਚਾਰ ਨਾਲ ਸੰਬੰਧਿਤ ਰਚਨਾਵਾਂ ਸਾਂਝੀਆਂ ਕੀਤੀਆਂ।