ਜਗਰਾਉਂ, 29 ਮਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ‘ਟਾਪਰਜ਼ ਡੇਅ’ ਮਨਾਇਆ ਗਿਆ। ਜਿਸ ਵਿਚ ਪਿਛਲੀਆਂ ਜਮਾਤਾਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸਦੇ ਨਾਲ ਹੀ ਸਕਾਲਰਸ਼ਿਪ ਦੀ ਵੱਜੋਂ ਦਿੱਤੇ ਗਏ ਤਾਂ ਜਿਹਨਾਂ ਤੋਂ ਵਿਦਿਆਰਥੀਆਂ ਨੂੰ ਉਤਸ਼ਾਹ ਮਿਲਦਾ ਹੈ ਤੇ ਉਹ ਵੀ ਮਿਹਨਤ ਦੀ ਪੌੜੀ ਚੜ੍ਹਨਾ ਆਰੰਭ ਕਰ ਦਿੰਦੇ ਹਨ ਤੇ ਸਫ਼ਲਤਾ ਵੱਲ ਪਹੁੰਚ ਕੇ ਉੱਚ-ਮੁਕਾਮ ਹਾਸਲ ਕਰ ਲੈਣਗੇ। ਇਸ ਮੌਕੇ ਪਹੁੰਚੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਕੀਤੀ ਮਿਹਨਤ ਤੇ ਨਾਜ਼ ਮਹਿਸੂਸ ਹੋਇਆ। ਇਸ ਮੌਕੇ ਪਿਛਲੇ ਵਰਿ੍ਹਆਂ ਵਿਚ ਸਕੂਲ ਦਾ ਮਾਣ ਵਧਾਉਣ ਵਾਲੇ ਬੱਚੇ ਮਿਸ. ਕਵਿਤਾ ਗੋਇਲ, ਮਿਸ. ਰੀਆ ਜ਼ਿੰਦਲ ਅਤੇ ਮਿਸ.ਰਵਨੀਤ ਕੌਰ ਖਹਿਰਾ ਮੁੱਖ ਮਹਿਮਾਨ ਵੱਜੋਂ ਪਹੁੰਚੇ ਤੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਅੱਜ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਇਆ ਕਿ ਅਸੀਂ ਅੱਜ ਵੀ ਸਕੂਲ ਨਾਲ ਜੁੜੇ ਹੋਏ ਹਾਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਮਾਪਿਆਂ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਅੱਜ ਦੇ ਪ੍ਰਾਪਤ ਕੀਤੇ ਮਾਣ-ਸਤਿਕਾਰ ਉਹਨਾਂ ਨੂੰ ਭਵਿੱਖ ਪ੍ਰਤੀ ਉਤਸ਼ਾਹਿਤ ਕਰਨਗੇ ਤੇ ਉਹ ਆਪਣੀ ਅਗਲੇਰੀ ਪੜ੍ਹਾਈ ਵਿਚ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਹਮੇਸ਼ਾ ਤਾਂਅ ਵਿਚ ਰਹਿਣਗੇ। ਇੱਥੇ ਪਹੁੰਚੇ ਹਰ ਇੱਕ ਮਾਪੇ ਦੀ ਅੱਜ ਆਪਣੀ ਮਿਹਨਤ ਨਾਲ ਕੀਤੀ ਕਮਾਈ ਦਾ ਮੁੱਲ ਪਿਆ ਦਿਖਾਈ ਦਿੱਤਾ। ਅਸੀਂ ਹਰ ਵਰ੍ਹੇ ਦੀ ਤਰ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਾਂ। ਉਹਨਾਂ ਮੁੱਖ ਮਹਿਮਾਨਾਂ ਵੱਜੋਂ ਪਹੁੰਚੇ ਸਕੂਲ ਦੇ ਬੱਚਿਆਂ ਨੂੰ ਚੰਗੇਰੇ ਭਵਿੱਖ ਦੀਆਂ ਦੁਆਵਾਂ ਵੀ ਦਿੱਤੀਆਂ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ।