ਲੁਧਿਆਣਾ, 19 ਅਗਸਤ ( ਲਿਕੇਸ਼ ਸ਼ਰਮਾਂ, ਰਿਤੇਸ਼ ਭੱਟ)-: ਲੰਬੇ ਸਮੇਂ ਪਿੱਛੋਂ ਪ੍ਰਸਿੱਧ ਖੋਜਕਾਰ ਡਾ. ਸਤਬੀਰ ਸਿੰਘ ਗੋਸਲ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ (PAU, Ludhiana) ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਡਾ. ਬੀਐਸ ਢਿੱਲੋਂ ਦੇ ਰਿਟਾਇਰ ਹੋਣ ਪਿੱਛੋਂ ਇਹ ਅਹੁਦਾ ਖਾਲੀ ਸੀ ਤੇ ਆਰਜ਼ੀ ਤੌਰ ‘ਤੇ ਕਈ ਸ਼ਖ਼ਸੀਅਤਾਂ ਇਸ ਅਹੁਦੇ ‘ਤੇ ਕੰਮ ਕਰ ਰਹੀਆਂ ਸਨ। ਸੂਤਰਾਂ ਅਨੁਸਾਰ ਛੇਤੀ ਹੀ ਰਸਮੀ ਤੌਰ ‘ਤੇ ਉਹ ਆਪਣਾ ਅਹੁਦਾ ਸੰਭਾਲਣਗੇ। ਉਹ ਬੋਰਡ ਆਫ਼ ਮੈਨੇਜਮੇਂਟ ਪੀਏਯੂ ਦੇ ਮੈਂਬਰ, ਸਾਬਕਾ ਅਡੀਸ਼ਨਲ ਡਾਇਰੈਕਟਰ ਰਿਸਰਚ ਤੇ ਕਈ ਹੋਰ ਅਹੁਦਿਆਂ ਤੇ ਰਹਿ ਚੁੱਕੇ ਹਨ।ਸੀਐਮ ਭਗਵੰਤ ਮਾਨ ਨੇ ਡਾ: ਗੋਸਲ ਨੂੰ ਵਧਾਈ ਦਿੱਤੀ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਡਾ. ਗੋਸਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।ਟਵਿਟ ਕੀਤਾ , ਪ੍ਰਸਿੱਧ ਖੋਜਕਾਰ ਡਾ. ਸਤਬੀਰ ਸਿੰਘ ਗੋਸਲ ਹੋਣਗੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ..ਮੇਰੇ ਵੱਲੋਂ ਡਾ. ਗੋਸਲ ਜੀ ਨੂੰ ਸ਼ੁਭਕਾਮਨਾਵਾਂ।
