ਬਰਨਾਲਾ 04 ਜੂਨ (ਰੋਹਿਤ ਗੋਇਲ – ਮੋਹਿਤ ਜੈਨ) : ਸਰਕਾਰੀ ਹਾਈ ਸਕੂਲ ਸੰਘੇੜਾ ਦਾ ਦਸਵੀਂ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਸ਼ਾਨਦਾਰ ਰਿਹਾ। ਅਮਨਦੀਪ ਕੌਰ ਪੁੱਤਰੀ ਚਮਕੌਰ ਸਿੰਘ ਨੇ 602/650 ਅੰਕ ਲੈ ਕੇ ਪਹਿਲਾ, ਸੰਜਨਾ ਸ਼ਰਮਾ ਪੁੱਤਰੀ ਗਿਆਨ ਚੰਦ ਨੇ 584/650 ਅੰਕ ਲੈ ਕੇ ਦੂਜਾ ਤੇ ਜਸਵੀਰ ਕੌਰ ਪੁੱਤਰੀ ਸੁਖਜਿੰਦਰ ਸਿੰਘ ਨੇ 573/650 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਰਾਜੇਸ਼ ਕੁਮਾਰ ਗੋਇਲ ਸ.ਸ.ਸ.ਸ. ਸਕੂਲ ਸੰਧੂ ਪੱਤੀ ਬਰਨਾਲਾ ਦੇ ਪਰਿਵਾਰ ਨੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੂੰ 11000/- ਰੁਪਏ ਦੀ ਨਕਦ ਰਾਸ਼ੀ ਦੇ ਕੇ ਹੌਸਲਾ ਵਧਾਇਆ। ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲ਼ੀਆਂ ਵਿਦਿਆਰਥਣਾਂ ਨੂੰ ਸ.ਹ.ਸ. ਸੰਘੇੜਾ ਦੇ ਕੰਪਿਊਟਰ ਫੈਕਲਟੀ ਜਸਵੰਤ ਕੌਰ ਨੇ ਸਨਮਾਨ ਦੇ ਕੇ ਹੋਰ ਜ਼ਿਆਦਾ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ। ਸਕੂਲ ਦੀਆਂ ਚਾਰ ਵਿਦਿਆਰਥਣਾਂ ਅਮਨਦੀਪ ਕੌਰ, ਸੰਜਨਾ ਸ਼ਰਮਾ, ਹਰਦੀਪ ਕੌਰ ਤੇ ਜਸ਼ਨਪ੍ਰਰੀਤ ਕੌਰ ਨੇ ਸਮਾਜਿਕ ਸਿੱਖਿਆ ਵਿਸ਼ੇ ‘ਚੋਂ 100/100 ਅੰਕ ਪ੍ਰਰਾਪਤ ਕਰ ਕੇ ਰਿਕਾਰਡ ਸਥਾਪਿਤ ਕੀਤਾ। ਸਮਾਜਿਕ ਵਿਸ਼ੇ ਦੀਆਂ ਅਧਿਆਪਕਾਵਾਂ ਅਰਚਨਾ ਤੇ ਗੁਰਪ੍ਰਰੀਤ ਕੌਰ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਜ਼ਕਿਰਯੋਗ ਹੈ ਕਿ ਸਲਾਨਾ ਮੈਟਿ੍ਕ ਪਰੀਖਿਆ ਦੌਰਾਨ ਸਕੂਲ ਦੇ 81 ਵਿਦਿਆਰਥੀ ਬੋਰਡ ਦੀ ਪਰੀਖਿਆ ‘ਚ ਬੈਠੇ ਸਨ ਤੇ ਸਾਰੇ ਵਿਦਿਆਰਥੀ ਪੂਰੇ ਵਧੀਆ ਅੰਕ ਲੈ ਕੇ ਪਾਸ ਹੋਏ ਤੇ ਨਤੀਜਾ 100 ਫ਼ੀਸਦੀ ਰਿਹਾ। ਬੱਚਿਆਂ ਦੇ ਰੂਬਰੂ ਹੁੰਦਿਆਂ ਸ.ਸ.ਸ.ਸ. ਸੰਧੂ ਪੱਤੀ ਬਰਨਾਲਾ ਦੇ ਪਿੰ੍ਸੀਪਲ ਰਾਜੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਸਰਕਾਰੀ ਹਾਈ ਸਕੂਲ ਸੰਘੇੜਾ ਨਾਲ ਗਹਿਰੀ ਸਾਂਝ ਹੈ। ਉਹਨਾਂ ਦੀਆਂ ਦੋ ਭੈਣਾਂ ਇਸੇ ਸਕੂਲ ਤੋਂ ਦਸਵੀਂ ਪਾਸ ਕਰਕੇ ਉਚੇਰੀ ਸਿੱਖਿਆ ਵੱਲ ਵਧੀਆਂ। ਉਹਨਾਂ ਨੇ ਆਪਣੀ ਗੁਜ਼ਰ ਚੁੱਕੀ ਭੈਣ ਮੰਜੂ ਰਾਣੀ ਦੀ ਯਾਦ ‘ਚ ‘ਮੰਜੂ ਰਾਣੀ ਮੈਮੋਰੀਅਲ ਅਚੀਵਮੈਂਟ ਐਵਾਰਡ’ ਦੀ ਸ਼ੁਰੂਆਤ ਕੀਤੀ ਹੈ। ਇਸ ਐਵਾਰਡ ਤਹਿਤ ਹਰ ਸਾਲ ਸਰਕਾਰੀ ਪ੍ਰਰਾਇਮਰੀ ਸਕੂਲ ਸੰਘੇੜਾ ਦੇ ਪੰਜਵੀਂ ਜਮਾਤ ‘ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਲਈ 5100 ਤੇ ਹਾਈ ਸਕੂਲ ਦੇ ਦਸਵੀਂ ‘ਚੋਂ ਪਹਿਲਾ ਸਥਾਨ ਪ੍ਰਰਾਪਤ ਕਰਨ ਵਾਲ਼ੇ ਵਿਦਿਆਰਥੀ ਨੂੰ 11000 ਰੁਪਏ ਨਕਦ ਇਨਾਮ ਇਸ ਵਾਰ ਦੀ ਤਰ੍ਹਾਂ ਹਰ ਸਾਲ ਦਿੱਤਾ ਜਾਇਆ ਕਰੇਗਾ। ਇਸ ਸਮਾਗਮ ‘ਚ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਮੁੱਚੇ ਸਟਾਫ਼ ਨੂੰ ਸ਼ਾਨਦਾਰ ਨਤੀਜੇ ਲਈ ਕੀਤੀ ਮਿਹਨਤ ਬਦਲੇ ਸਨਮਾਨਿਤ ਕੀਤਾ ਗਿਆ ਤੇ ਸਾਬਕਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੇਜਰ ਸਿੰਘ ਤੇ ਮੈਂਬਰਾਂ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਨਵੀਂ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਪਿੰ੍ਸੀਪਲ ਰਾਜੇਸ਼ ਕੁਮਾਰ ਗੋਇਲ, ਸਕੂਲ ਇੰਚਾਰਜ਼ ਰਾਜੇਸ਼ ਗੋਇਲ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੇਸ ਰਾਜ ਸਿੰਘ ਤੇ ਮੈਂਬਰ ਅਧਿਆਪਕਾ ਅਰਚਨਾ, ਸੁਖਦੀਪ ਸਿੰਘ, ਸੁਖਜੀਤ ਸਿੰਘ, ਚਮਕੌਰ ਸਿੰਘ, ਕਮਲੇਸ਼ ਰਾਣੀ, ਅਮਨਦੀਪ ਕੌਰ, ਕਮਲਜੀਤ ਸ਼ਰਮਾਂ, ਬੇਅੰਤ ਕੌਰ, ਮਮਤਾ, ਬਲਕਰਨ ਸਿੰਘ, ਅਮਰਨਾਥ ਸ਼ਰਮਾ ਤੇ ਬਲਦੇਵ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ‘ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਕਾਕਾ, ਐੱਮ. ਸੀ. ਗਿਆਨ ਕੌਰ ਤੇ ਪਰਮਜੀਤ ਸਿੰਘ ਪੰਮਾ ਹਾਜ਼ਰ ਸਨ।