ਜਗਰਾਓਂ, 9 ਜੂਨ ( ਜਗਰੂਪ ਸੋਹੀ, ਵਿਕਾਸ ਮਠਾੜੂ )-ਪੰਜਾਬ ਸਰਕਾਰ ਵਲੋਂ ਬੁਲੇਟ ਮੋਟਰਸਾਇਕਲਾਂ ਤੇ ਪਟਾਖੇ ਵਜਾਉਣ ਅਤੇ ਟ੍ਰੈਕਟਰਾ ਤੇ ਉੱਚੀ ਆਵਾਜ ਵਿਚ ਸਪੀਕਰ ਲਗਾਕੇ ਗਾਣੇ ਵਜਾਉਣ ਵਾਲਿਆਂ ਤੇ ਸਖਤ ਕਾਰਨਾਈ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਜਗਰਾਓਂ ਦੀ ਟ੍ਰੋਫਿਕ ਪੁਲਿਸ ਵੀ ਪੂਰੀ ਤਰ੍ਹਾਂ ਨਾਲ ਹਰਕਤ ਵਿਚ ਆ ਗਈ। ਇਸੇ ਦੌਰਾਨ ਹੀ ਐਸ ਐਸ ਪੀ ਜਗਰਾਓਂ ਦੇ ਦਫਤਰ ਦੇ ਬਿਲਕੁਲ ਸਾਹਮਣੇ ਤੋਂ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਤੋਂ ਬੈਂਕ ਵਿਚ ਆਏ ਵਿਅਕਤੀ ਦਾ ਮੋਟਰਸਾਇਕਲ ਚੋਰ ਚੋਰੀ ਕਰਕੇ ਲੈ ਗਏ। ਇਸ ਮੌਕੇ ਟ੍ਰੇਫਿਕ ਵਿਭਾਗ ਦੇ ਇੰਚਾਰਜ ਕੁੁਲਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਪੂਰੀ ਤਰ੍ਹਾਂ ਨਾਲ ਚੌਕਸੀ ਵਰਤ ਰਹੇ ਹਨ। ਉਨ੍ਹਾਂ ਹਿਾ ਕਿ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿਚ ਬੁਲੇਟ ਮੋਟਰਸਾਇਕਲ ਤੇ ਪਟਾਖੇ ਵਜਾਉਣ ਵਾਲੇ ਅਤੇ ਟ੍ਰੈਕਟਰਾਂ ਤੇ ਉੱਚੀ ਆਵਾਡਜ ਵਿਚ ਸਪੀਕਰਾਂ ਤੇ ਗਾਣੇ ਵਜਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹੇ ਲੋਕ ਆਪਣਏ ਆਪ ਹੀ ਸੁਧਾਰ ਲਿਆ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਜੇਕਰ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਵਾਹਨ ਜਬਤ ਕਰ ਲਏ ਜਾਣਗੇ।