ਪਟਿਆਲਾ, 10 ਜੂਨ (ਬੋਬੀ ਸਹਿਜਲ) : ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਮੱਕੀ ਦਾ ਬੀਜ 100 ਰੁਪਏ ਪ੍ਰਤੀ ਕਿਲੋ ਜਾਂ ਖਰੀਦ ਮੁੱਲ ਦਾ 50 ਫੀਸਦੀ ਜ਼ੋ ਵੀ ਘੱਟ ਹੋਵੇ, ਸਬਸਿਡੀ ਉੱਪਰ ਹਾਸਲ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪਟਿਆਲਾ ਨੂੰ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ 6 ਟਨ ਵੱਖ-ਵੱਖ ਕੰਪਨੀਆਂ ਦੀਆਂ ਕਿਸਮਾਂ ਦੇ ਬੀਜ ਦਾ ਟੀਚਾ ਪ੍ਰਾਪਤ ਹੋਇਆ ਹੈ।ਮੁੱਖ ਖੇਤੀਬਾੜੀ ਅਫ਼ਸਰ ਅਨੁਸਾਰ ਕਿਸਾਨ ਸਬਸਿਡੀ ਪ੍ਰਾਪਤ ਕਰਨ ਲਈ ਵਿਭਾਗ ਦੀ ਵੈਬਸਾਈਟ ਐਗਰੀਮਸ਼ੀਨਰੀ ਡਾਟ ਕਾਮ www.agrimachinery.com ਉਤੇ ਰਜਿਸਟਰਡ ਕਰਨ ਅਤੇ ਰਜਿਸਟ੍ਰੇਸ਼ਨ ਫਾਰਮ ਦਾ ਪ੍ਰਿੰਟ ਲੈ ਕੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਵੈਰੀਫਾਈ ਕਰਵਾ ਕੇ ਸਬੰਧਿਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਜਮਾਂ÷ ਕਰਵਾਉਣ।ਉਨ੍ਹਾਂ ਕਿਹਾ ਕਿ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ ਦੀ ਸਬਸਿਡੀ ਦਿੱਤੀ ਜਾਵੇਗੀ।ਮੁੱਖ ਖੇਤੀਬਾੜੀ ਅਫ਼ਸਰ ਨੇ ਅੱਗੇ ਦੱਸਿਆ ਕਿ ਇਹ ਬੀਜ ਪਨਸੀਡ ਰਾਹੀਂ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਬਲਾਕਾਂ ਵਿਖੇ ਉਪਲਭੱਧ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਇਹ ਬੀਜ ਸਬਸਿਡੀ ਕੱਟਣ ਉਪਰੰਤ ਤਹਿ ਵਿਕਰੀ ਰੇਟ ਤੇ ਦਿੱਤਾ ਜਾਵੇਗਾ।ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਕਿਸਾਨ ਇਸ ਸਬੰਧੀ ਬਲਾਕ ਪਟਿਆਲਾ ਦੇ ਡਾ. ਅਵਨਿੰਦਰ ਸਿੰਘ ਮਾਨ 80547-0571, ਡਾ. ਜ਼ਸਪਿੰਦਰ ਕੌਰ 95017-39428, ਬਲਾਕ ਭੂਨਰਹੇੜੀ ਦੇ ਡਾ. ਗੁਰਦੇਵ ਸਿੰਘ 98550-24343, ਡਾ. ਵਿਮਲਪ੍ਰੀਤ ਸਿੰਘ 98159-82309, ਬਲਾਕ ਨਾਭਾ ਦੇ ਡਾ. ਕੁਲਦੀਪਇੰਦਰ ਸਿੰਘ ਢਿੱਲੋਂ 80547-04473, ਡਾ. ਜ਼ਸਪ੍ਰੀਤ ਸਿੰਘ ਢਿੱਲੋਂ 99881-11379, ਬਲਾਕ ਸਮਾਣਾ ਦੇ ਡਾ. ਸਤੀਸ਼ ਕੁਮਾਰ 97589-00047 ਅਤੇ ਬਲਾਕ ਘਨੌਰ ਦੇ ਡਾ. ਜੁਪਿੰਦਰ ਸਿੰਘ ਪੰਨੂੰ 73070-59201 ਉਤੇ ਸੰਪਰਕ ਕਰ ਸਕਦੇ ਹਨ।