Home crime ਪੈਸਿਆਂ ਦੇ ਲੈਣ-ਦੇਣ ਕਾਰਨ ਕੀਤਾ ਚੌਕੀਦਾਰ ਦਾ ਕਤਲ

ਪੈਸਿਆਂ ਦੇ ਲੈਣ-ਦੇਣ ਕਾਰਨ ਕੀਤਾ ਚੌਕੀਦਾਰ ਦਾ ਕਤਲ

47
0

, ਬੇਰਹਿਮੀ ਨਾਲ ਸੱਟਾਂ ਮਾਰ ਕੇ ਲਾਸ਼ ਖੁਰਦ-ਬੁਰਦ ਕਰਨ ਦੀ ਕੀਤੀ ਸੀ ਕੋਸ਼ਿਸ਼, ਗ੍ਰਿਫ਼ਤਾਰ
ਲੁਧਿਆਣਾ (ਬੋਬੀ ਸਹਿਜਲ-ਅਸਵਨੀ) ਚੌਂਕੀਦਾਰ ਉਦੈ ਬਹਾਦਰ(48) ਦੀ ਹੱਤਿਆ ਦੇ ਮਾਮਲੇ ਨੂੰ ਹੱਲ ਕਰਦਿਆਂ ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਸਪੈਕਟਰ ਪਰਮਦੀਪ ਸਿੰਘ ਦੇ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਆਲਮਗੀਰ ਦੇ ਰਹਿਣ ਵਾਲੇ ਸ਼ੰਕਰ ਬਹਾਦਰ ਵਜੋਂ ਹੋਈ ਹੈ। ਪੁਲਿਸ ਦੇ ਮੁਤਾਬਕ ਤਫਤੀਸ ਦੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪੈਸਿਆਂ ਦੇ ਲੈਣ-ਦੇਣ ਦੇ ਚੱਲਦੇ ਉਦੈ ਬਹਾਦੁਰ ਨੂੰ ਮੌਤ ਦੇ ਘਾਟ ਉਤਾਰਿਆ ਸੀ।

ਖੇਤਾਂ ਚੋਂ ਮਿਲੀ ਸੀ ਖਰਾਬ ਹੋਈ ਲਾਸ਼।
ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਿਲਰਗੰਜ ਇਲਾਕੇ ਦੇ ਰਹਿਣ ਵਾਲੇ ਨਰਿੰਦਰ ਬਹਾਦਰ ਸਾਊਦ ਨੇ ਦੱਸਿਆ ਕਿ ਊਦੇ ਬਹਾਦੁਰ ਉਸ ਦਾ ਚਾਚਾ ਸੀ। ਪਿੰਡ ਆਲਮਗੀਰ ਵਿਚ ਚੌਕੀਦਾਰੀ ਕਰਨ ਵਾਲੇ ਉਦੈ ਬਹਾਦੁਰ ਦੀ ਲਾਸ਼ 7 ਜੂਨ ਨੂੰ ਪਿੰਡ ਸਰੀਂਹ ਦੇ ਨੇੜੇ ਜਰਖੜ ਸੂਏ ਦੇ ਖੇਤਾਂ ਚੋਂ ਮਿਲੀ ਸੀ। ਕਿਸੇ ਨੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਰਿੰਦਰ ਬਹਾਦਰ ਨੇ ਜਦ ਆਪਣੇ ਜ਼ਰੀਏ ਆਲੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਸ਼ੰਕਰ ਬਹਾਦਰ ਦੇ ਨਾਲ ਉਸਦੇ ਚਾਚੇ ਉਦੈ ਬਹਾਦਰ ਦਾ ਪੈਸਿਆਂ ਦਾ ਲੈਣ-ਦੇਣ ਸੀ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀ। ਲੋਕਾਂ ਨੇ ਦੋਵਾਂ ਨੂੰ ਪਿੰਡ ਜਰਖੜ ਸੂਏ ਵੱਲ ਜਾਂਦੇ ਦੇਖਿਆ ਸੀ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੇਹਲੋਂ ਦੇ ਮੁੱਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਸ਼ੰਕਰ ਬਹਾਦਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਕਰਨ ਵਿੱਚ ਜੁਟ ਗਈ ਹੈ।

LEAVE A REPLY

Please enter your comment!
Please enter your name here