ਸੁਨਾਮ (ਭੰਗੂ) ਸੁਨਾਮ ਥਾਣੇ ਦੀ ਪੁਲਿਸ ਨੇ ਸ਼ਹਿਰ ਦੇ ਇਕ ਨੌਜਵਾਨ ਦੇ ਗੋਲ਼ੀ ਮਾਰਨ ਵਾਲੇ ਚਾਰ ਜਣਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਸਮੇਂ ਵਰਤਿਆ ਚੋਰੀਸ਼ੁਦਾ ਮੋਟਰਸਾਈਕਲ, ਇਕ ਦੇਸੀ ਕੱਟਾ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਵੀਰਵਾਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਸੁਨਾਮ ਦੀ ਹਦੂਦ ਅੰਦਰ ਪੰਜ ਜੂਨ ਨੂੰ ਅੰਡਰ ਬਰਿੱਜ ਸੁਨਾਮ ਨੇੜੇ ਰਾਕੇਸ਼ ਕੁਮਾਰ ਉਰਫ ਤੱਤਾਪਾਣੀ ਪੁੱਤਰ ਧਰਮਪਾਲ ਕੁਮਾਰ ਵਾਸੀ ਵਾਰਡ ਨੰਬਰ 11 ਨੇੜੇ ਪੀਰ ਬੰਨਾ ਬਨੋਈ ਸੁਨਾਮ ਦੇ ਤਿੰਨ ਨਾਮਾਲੂਮ ਵਿਅਕਤੀ ਪੱਟ ਵਿਚ ਗੋਲੀ ਮਾਰਕੇ ਫਰਾਰ ਹੋ ਗਏ ਸੀ ਜਿਸ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਰਾਕੇਸ਼ ਕੁਮਾਰ ਉਕਤ ਨੇ ਤਿੰਨ ਨਾਮਲੂਮ ਵਿਅਕਤੀਆਂ ਪਾਸੋਂ ਘੁੰਮਣ ਦੀ ਵਜਾ ਪੁੱਛੀ ਤੇ ਪੁਲਿਸ ਨੂੰ ਇਤਲਾਹ ਦੇਣ ਦੀ ਕੋਸ਼ਿਸ ਕੀਤੀ, ਜਿਸ ਕਰਕੇ ਤਿੰਨੇ ਨਾਮਲੂਮ ਵਿਅਕਤੀਆਂ ਨੇ ਮੁਦੱਈ ਨੂੰ ਘੇਰ ਕੇ ਉਸਦੇ ਪੱਟ ਵਿੱਚ ਗੋਲੀ ਮਾਰੀ। ਜਿਸਤੇ ਰਾਕੇਸ ਕੁਮਾਰ ਉਰਫ ਤੱਤਾਪਾਣੀ ਉਕਤ ਦੇ ਬਿਆਨ ‘ਤੇ ਥਾਣਾ ਸਿਟੀ ਸੁਨਾਮ ਬਰਖਿਲਾਫ 03 ਨਾਮਲੂਮ ਵਿਅਕਤੀ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਉਨਾਂ੍ਹ ਕਿਹਾ ਕਿ ਮੁਕੱਦਮਾ ਨੂੰ ਟਰੇਸ ਕਰਨ ਲਈ ਭਰਪੂਰ ਸਿੰਘ ਉਪ ਕਪਤਾਨ ਪੁਲਿਸ ਸੁਨਾਮ ਦੀ ਅਗਵਾਈ ਹੇਠ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਮੁੱਖ ਅਫਸਰ ਥਾਣਾ ਸਿਟੀ ਸੁਨਾਮ, ਥਾਣੇਦਾਰ ਕਸ਼ਮੀਰ ਸਿੰਘ ਇੰਚਾਰਜ ਜੈਲ ਪੋਸਟ ਸਿਟੀ ਸੁਨਾਮ ਸਮੇਤ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਦੌਰਾਨੇ ਤਫਤੀਸ਼ ਮਿਤੀ 12.06.2023 ਨੂੰ ਫਤਿਹ ਸਿੰਘ ਵਾਸੀ ਅਸਪਾਲਾਂ ਖੁਰਦ, ਮਨਪ੍ਰਰੀਤ ਸਿੰਘ ਉਰਫ ਮਨੀ ਵਾਸੀ ਸਮਾਉਂ ਜਿਲ੍ਹਾ ਮਾਨਸਾ ਅਤੇ ਹਰਪ੍ਰਰੀਤ ਸਿੰਘ ਉਰਫ ਪ੍ਰਰੀਤ ਵਾਸੀ ਪੰਧੇਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ 12 ਜੂਨ ਨੂੰ ਹਸਬ ਜਾਬਤਾ ਗਿ੍ਫਤਾਰ ਕਰਕੇ ਉਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਾਇਆ ਗਿਆ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਉਨਾਂ੍ਹ ਕਿਹਾ ਕਿ ਦੋਸ਼ੀਆਂ ਪਾਸੋਂ ਕੀਤੀ ਪੁੱਛਗਿੱਛ ਤੇ ਗੁਰਅਮਨਪ੍ਰਰੀਤ ਸਿੰਘ ਉਰਫ ਬਾਬੂ ਸਿੰਘ ਵਾਸੀ ਅਸਪਾਲ ਖੁਰਦ ਅਤੇ ਸੁੱਖੀ ਖਾਨ ਵਾਸੀ ਨੇੜੇ ਨਹਿਰੀ ਕੋਠੀ ਲੌਂਗੋਵਾਲ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ। ਦੋਸੀ ਗੁਰਅਮਨਪ੍ਰਰੀਤ ਸਿੰਘ ਉਰਫ ਬਾਬੂ ਨੂੰ ਗਿ੍ਫਤਾਰ ਕੀਤਾ ਅਤੇ ਦੋਸੀ ਫਤਿਹ ਸਿੰਘ ਪਾਸੋਂ ਪੁੱਛ-ਗਿੱਛ ਦੌਰਾਨ 01 ਦੇਸੀ ਕੱਟਾ ਸਮੇਤ 02 ਜਿੰਦਾ ਕਾਰਤੂਸ ਬ੍ਰਾਮਦ ਕਰਾਏ ਗਏ। ਦੋਸੀ ਸੁੱਖੀ ਖਾਨ ਉਕਤ ਦੀ ਗਿ੍ਫਤਾਰੀ ਬਾਕੀ ਹੈ।