ਪਹਿਲੀ ਮੰਜ਼ਲ ਤੇ ਅੱਗ ਲੱਗਣ ਕਰਕੇ ਇਲਾਕੇ ਚ ਫੈਲਿਆ ਧੂੰਆ, ਅੰਦਰ ਪਈਆਂ ਬੈਟਰੀਆਂ ਵੀ ਅੱਗ ਦੀ ਲਪੇਟ ਚ
ਲੁਧਿਆਣਾ , 14 ਜੂਨ ( ਵਿਕਾਸ ਮਠਾੜੂ)-ਦੇ ਆੜਤੀ ਚੌਂਕ ਨੇੜੇ ਬਣੇ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਸਥਿਤ ਸੈਂਟਰਲ ਬੈਂਕ ਦੀ ਬਰਾਂਚ ਨੂੰ ਅੱਜ ਸਵੇਰੇ ਅੱਗ ਲੱਗ ਗਈ ਜਿਸ ਤੋਂ ਬਾਅਦ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਵੇਰੇ ਜਦੋਂ ਬੈਂਕ ਖੋਲ੍ਹਣ ਵੇਲੇ ਸਫਾਈ ਕਰਨ ਵਾਲੇ ਪਹੁੰਚੇ ਤਾਂ ਅੰਦਰ ਧੂਆਂ ਫੈਲਿਆ ਹੋਇਆ ਸੀ, ਇਸ ਤੋਂ ਬਾਅਦ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਇਮਾਰਤ ਦੇ ਸ਼ੀਸ਼ੇ ਤੋੜ ਕੇ ਬਾਹਰ ਧੂਆਂ ਕੱਢਿਆ ਗਿਆ ਹੈ ਕਿਉਂਕਿ ਇਮਾਰਤ ਦੇ ਵਿਚ ਇੱਕੋ ਹੀ ਆਣ ਜਾਣ ਦਾ ਰਸਤਾ ਹੈ। ਪਹਿਲੀ ਮੰਜ਼ਲ ਤੇ ਸ਼ੀਸ਼ੇ ਲੱਗੇ ਹੋਏ ਹਨ ਅਤੇ ਇਸ ਕਰਕੇ ਧੂੰਆਂ ਨਿਕਲਨ ਲਈ ਕੋਈ ਰਾਹ ਨਹੀਂ ਸੀ ਜਿਸ ਕਰਕੇ ਸ਼ੀਸ਼ੇ ਤੋੜ ਕੇ ਧੂਆਂ ਕਢਿਆਂ ਗਿਆ ਹੈ। ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਹਨ ਇਸ ਬਾਰੇ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਕੋਈ ਵੀ ਬੈਂਕ ਮੁਲਾਜ਼ਮਾਂ ਦਾ ਨਹੀਂ ਲਿਆ ਸਾਰੇ ਬਾਹਰ ਹੀ ਖੜ੍ਹੇ ਹੋ ਗਏ, ਉਨ੍ਹਾਂ ਕਿਹਾ ਕਿ ਬੈਂਕ ਦੇ ਵਿੱਚ ਕੋਈ ਕੈਸ਼ ਨਹੀਂ ਸੀ, ਸਿਰਫ ਬੈਂਕ ਵਿਚ ਦਸਤਾਵੇਜ਼ ਹੀ ਸਨ ਜਿਨ੍ਹਾਂ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਅੱਗ ਤੇ ਕਾਬੂ ਪਾ ਰਿਹਾ ਹੈ। ਇਮਾਰਤ ਦੇ ਵਿਚ ਧੂੰਆਂ ਜਿਆਦਾ ਫੈਲਣ ਕਰਕੇ ਅੱਗ ਤੇ ਕਾਬੂ ਪਾਉਣ ਵਿੱਚ ਮੁਸ਼ਕਿਲ ਆ ਰਹੀ ਹੈ। ਅੱਗ ਬੁਝਾਊ ਅਮਲੇ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅੰਦਰ ਤੋਂ ਜ਼ਿਆਦਾ ਫੈਲਿਆ ਹੋਇਆ ਹੈ ਇਸ ਕਰਕੇ ਕੁਝ ਦਿਖਾਈ ਨਹੀਂ ਦੇ ਰਿਹਾ ।