ਜਲੰਧਰ, 15 ਜੂਨ ( ਅਮਨਦੀਪ ਰਿਹਾਲ, ਵਿਕਾਸ ਮਠਾੜੂ )- ਪੰਜਾਬ ਸਮੇਤ ਕਈ ਰਾਜਾਂ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।ਇਸ ਵਾਰ ਗਰਮੀਆਂ ਦੇ ਮੌਸਮ ਵਿੱਚ ਮੀਂਹ ਨੇ ਆਪਣਾ ਪੂਰਾ ਜ਼ੋਰ ਦਿਖਾਇਆ ਹੈ ਅਤੇ ਮੀਂਹ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਕੋਰੋਨਾ ਪੀਰੀਅਡ ‘ਚ ਲੌਕਡਾਊਨ ਤੋਂ ਬਾਅਦ ਮੌਸਮ ‘ਚ ਕਈ ਬਦਲਾਅ ਆਏ ਹਨ।ਮੌਸਮ ਵਿਗਿਆਨੀ ਵੀ ਹੈਰਾਨ ਹਨ ਕਿ ਗਰਮੀਆਂ ਦੇ ਮੌਸਮ ‘ਚ ਮੀਂਹ ਕਿਵੇਂ ਪੈ ਰਿਹਾ ਹੈ।ਫਿਰ ਤਾਪਮਾਨ ‘ਚ ਗਿਰਾਵਟ ਆਈ ਹੈ।ਜਲੰਧਰ, ਕਪੂਰਥਲਾ, ਬਿਆਸ ਸਮੇਤ ਪੰਜਾਬ ਦੇ ਕਈ ਜ਼ਿਲਿਆਂ ‘ਚ , ਅੰਮ੍ਰਿਤਸਰ, ਤਰਨਤਾਰਨ ਵਿੱਚ ਮੀਂਹ ਦੇ ਨਾਲ-ਨਾਲ ਗੜੇ ਵੀ ਪਏ ਹਨ।ਇਹੀ ਗੱਲ ਜਲੰਧਰ ਦੀ ਦੱਸ ਦੇਈਏ ਕਿ ਅੱਜ ਦੁਪਹਿਰ ਤੋਂ ਹੀ ਕਾਲੇ ਬੱਦਲਾਂ ਨੇ ਜਲੰਧਰ ਨੂੰ ਢੱਕਣਾ ਸ਼ੁਰੂ ਕਰ ਦਿੱਤਾ ਸੀ ਅਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ। ਸ਼ਾਮ ਨੂੰ ਜਲੰਧਰ ‘ਚ ਗੜੇਮਾਰੀ ਦੇ ਨਾਲ ਹੋਈ ਤੇਜ਼ ਬਾਰਿਸ਼ ਨਾਲ ਸ਼ਹਿਰ ਦੀਆਂ ਸੜਕਾਂ ਪਾਣੀ ‘ਚ ਡੁੱਬ ਗਈਆਂ | ਇੱਥੋਂ ਤੱਕ ਕਿ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਜਿਸ ਵਿੱਚ ਲੋਕਾਂ ਦੇ ਵਾਹਨ ਫਸ ਗਏ। ਜਲੰਧਰ ਦੇ ਮੋਰੀਆ ਪੁਲ ‘ਤੇ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ, ਜਿਸ ‘ਚੋਂ ਨਿਕਲਦੇ ਸਮੇਂ ਇਕ ਕਾਰ ਫੱਸ ਗਈ ਅਤੇ ਕਾਰ ‘ਚ ਬੈਠੇ ਲੋਕ ਮਦਦ ਲਈ ਹੱਥ ਖੜ੍ਹੇ ਕਰ ਕੇ ਮਦਦ ਮੰਗ ਰਹੇ ਸਨ। ਇੰਨਾ ਹੀ ਨਹੀਂ ਸ਼ਹਿਰ ਦੀਆਂ ਅਜਿਹੀਆਂ ਕਈ ਸੜਕਾਂ ਵੀ ਪਾਣੀ ‘ਚ ਡੁੱਬੀਆਂ ਦੇਖੀਆਂ ਗਈਆਂ। ਦੂਜੇ ਪਾਸੇ ਇਸ ਬੇਮੌਸਮੀ ਬਰਸਾਤ ਨੇ ਨਗਰ ਨਿਗਮ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿਉਂਕਿ ਬਰਸਾਤ ਦਾ ਸੀਜ਼ਨ ਆਉਣਾ ਅਜੇ ਬਾਕੀ ਹੈ ਅਤੇ ਅਜਿਹੇ ਵਿੱਚ ਨਗਰ ਨਿਗਮ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿ ਜੇਕਰ ਬੇਮੌਸਮੀ ਬਰਸਾਤ ਕਾਰਨ ਸ਼ਹਿਰ ਦੀ ਅਜਿਹੀ ਹਾਲਤ ਹੁੰਦੀ ਹੈ ਤਾਂ ਬਰਸਾਤ ਦੀ ਰੁੱਤ ਇਹ ਹਾਲਤ ਕਿਵੇਂ ਹੋਣਗੇ ?