Home crime ਪੀਸੀਆਰ ਪੁਆਇੰਟ ਦੇ ਨੇੜੇ ਚੋਰਾਂ ਨੇ ਤੋੜੇ ਦੋ ਦੁਕਾਨਾਂ ਦੇ ਤਾਲੇ

ਪੀਸੀਆਰ ਪੁਆਇੰਟ ਦੇ ਨੇੜੇ ਚੋਰਾਂ ਨੇ ਤੋੜੇ ਦੋ ਦੁਕਾਨਾਂ ਦੇ ਤਾਲੇ

38
0


ਬਠਿੰਡਾ (ਧਰਮਿੰਦਰ ) ਸਕੱਤਰੇਤ ਵਿਚ ਸਥਿਤ ਸੇਵਾ ਕੇਂਦਰ ਵਿਚ ਹੋਈ 20 ਲੱਖ ਰੁਪਏ ਦੀ ਚੋਰੀ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਲੰਘੀ ਰਾਤ ਚੋਰਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਤਿੰਨ ਥਾਵਾਂ ‘ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਚੋਰਾਂ ਨੇ ਮਾਲ ਰੋਡ ‘ਤੇ ਸਥਿਤ ਮੈਡੀਕਲ ਸਟੋਰ ਦੇ ਤਾਲੇ ਤੋੜ ਕੇ ਗੱਲੇ ‘ਚ ਪਈ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ, ਜਦਕਿ ਦੂਜੀ ਚੋਰੀ ਨਵੀਂ ਬਸਤੀ ‘ਚ ਸਥਿਤ ਮਹਾਵੀਰ ਡਰੈੱਸ ਦੀ ਦੁਕਾਨ ‘ਚ ਕੀਤੀ ਗਈ, ਉਥੋਂ ਨਕਦੀ ਨਾ ਮਿਲਣ ਕਾਰਨ ਚੋਰਾਂ ਨੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰੀ ਕਰ ਲਿਆ। ਇਸ ਤੋਂ ਇਲਾਵਾ ਮਾਡਲ ਟਾਊਨ ਫੇਜ਼ ਦੋ ਵਿਚ ਸਥਿਤ ਇਕ ਹਰਬਲ ਲਾਈਫ ਕੰਪਨੀ ਦੇ ਦਫ਼ਤਰ ਸਮੇਤ ਤਿੰਨ ਦੁਕਾਨਾਂ ਦੇ ਬਾਹਰ ਲੱਗੇ ਏਸੀ ਦੀ ਤਾਂਬੇ ਦੀ ਪਾਈਪ ਚੋਰੀ ਹੋ ਗਈ। ਇਕੋ ਰਾਤ ਵਿਚ ਤਿੰਨ ਥਾਵਾਂ ‘ਤੇ ਹੋਈ ਚੋਰੀ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਦੂਜੇ ਪਾਸੇ ਸਬੰਧਤ ਥਾਣਿਆਂ ਦੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਚੋਰਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਦਿਨ ਵੇਲੇ ਝਪਟਮਾਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਹੁਣ ਚੋਰਾਂ ਨੇ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਸੰਦੀਪ ਗਰਗ ਨੇ ਦੱਸਿਆ ਕਿ ਉਸ ਦੀ ਸਥਾਨਕ ਮਾਲ ਰੋਡ ‘ਤੇ ਆਰਐੱਸ ਮੈਡੀਕਲ ਨਾਮ ਦੀ ਦੁਕਾਨ ਹੈ। ਸ਼ਨੀਵਾਰ ਰਾਤ ਕਰੀਬ ਦਸ ਵਜੇ ਹਰ ਰੋਜ਼ ਦੀ ਤਰਾਂ੍ਹ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਐਤਵਾਰ ਸਵੇਰੇ ਕਰੀਬ 8.30 ਵਜੇ ਦੁਕਾਨ ਖੋਲ੍ਹਣ ਲਈ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਦੇ ਦੋਵੇਂ ਤਾਲੇ ਟੁੱਟੇ ਹੋਏ ਸਨ। ਚੋਰੀ ਹੋਣ ਦੀ ਸ਼ੰਕਾ ‘ਤੇ ਉਸ ਨੇ ਤੁਰੰਤ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਥਾਣਾ ਕੋਤਵਾਲੀ ਦੀ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨਾਂ੍ਹ ਦੱਸਿਆ ਕਿ ਦੁਕਾਨ ਦੇ ਗੱਲੇ ਵਿਚ ਪਈ ਲੱਖਾਂ ਰੁਪਏ ਦੀ ਨਕਦੀ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰ ਕੇ ਲੈ ਗਏ ਹਨ।

LEAVE A REPLY

Please enter your comment!
Please enter your name here