Home ਸਭਿਆਚਾਰ ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਤਰਤਾ

ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਤਰਤਾ

39
0


ਨਵੀਆਂ ਕਲਮਾਂ ਨੂੰ ਤਰਾਸ਼ਣ ਤੇ ਮਾਂ ਬੋਲੀ ਨੂੰ ਚਣੌਤੀਆਂ ‘ਤੇ ਚਰਚਾ
ਜਗਰਾਓਂ, 18 ਜੂਨ ( ਵਿਕਾਸ ਮਠਾੜੂ, ਧਰਮਿੰਦਰ )- ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਤਰਤਾ ਗਰੀਨ ਪੰਜਾਬ ਮਿਸ਼ਨ ਦੇ ਦਫ਼ਤਰ ਹੋਈ ,ਜਿੱਥੇ ਸੰਭਾਵੀ ਕਲਮਾਂ ਨੂੰ ਤਰਾਸ਼ਣ ਤੇ ਪੰਜਾਬੀ ਮਾਂ ਬੋਲੀ ਨੂੰ ਗੰਭੀਰ ਚਣੌਤੀਆਂ ‘ਤੇ ਚਰਚਾ ਕੀਤੀ।ਚਰਚਾ ਦੌਰਾਨ ਰਾਜਦੀਪ ਤੂਰ, ਅਵਤਾਰ ਜਗਰਾਉਂ , ਹਰਬੰਸ ਸਿੰਘ ਅਖਾੜਾ ਤੇ ਗੁਰਜੀਤ ਸਹੋਤਾ ਨੇ ਸਾਹਿਤਕ ਪਾਸਾਰ ਲਈ ਉੱਭਰਦੀਆਂ ਕਲਮਾਂ ਨੂੰ ਤਰਾਸ਼ਣ ਲਈ ਉਚੇਚੇ ਤੌਰ’ਤੇ ਯਤਨ ਅਰੰਭਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਪਰੰਤ ਸਭਾ ਦੇ ਮਾਣਮੱਤੇ ਕਲਮਕਾਰ ਜੀਤ ਜਗਜੀਤ ਸਮੇਤ ਫ਼ਿਲਮਸਾਜ਼ ਮੰਗਲ ਢਿੱਲੋ, ਰਵਿੰਦਰ ਅਨਾੜੀ,ਕੁਲਦੀਪ ਕਲਪਨਾਂ ਤੇ ਗਾਇਕ ਰੋਮਾਂ ਮਾਨ ਦੇ ਦਿਹਾਂਤ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਕਵੀ ਦਰਬਾਰ ਦੀ ਸ਼ੁਰੁਆਤ ਦੌਰਾਨ ਹਰਬੰਸ ਸਿੰਘ ਅਖਾੜਾ ਨੇ ਕਵਿਤਾ” ਗ਼ਮ” ਪੇਸ਼ ਕਰਕੇ ਕਵੀ ਦਰਬਾਰ ਦਾ ਮੁੱਢ ਬੰਨ੍ਹਿਆਂ। ਅਵਤਾਰ ਜਗਰਾਉਂ ਨੇ “ਦਿਲ ਦਾ ਬੂਹਾ ” ਰਾਹੀਂ ਹਾਜ਼ਰੀ ਭਰੀ। ਕਹਾਣੀਕਾਰ ਤੇ ਕਵੀ ਅਜੀਤ ਪਿਆਸਾ ਨੇ “ਹਰਫ਼ਾਂ ਦੀ ਪਰਤ ” ਕਵਿਤਾ ਰਾਹੀਂ ਹਰ ਇਕ ਦਾ ਮਨ ਮੋਹ ਲਿਆ। ਗੁਰਜੀਤ ਸਹੋਤਾ ਨੇ ਗ਼ਜ਼ਲ “ਐਡੀਆਂ ਕੀ ਤੇਰੀਆਂ ਮਜਬੂਰੀਆਂ” ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੀ।ਕਵੀ ਦਰਬਾਰ ਦੇ ਸਰਗਰਮ ਦੌਰ ਅੰਦਰ ਹਰਕੋਮਲ ਬਰਿਆਰ ਨੇ ਹਾਸਰਸ਼ ਤੇ ਵਿਅੰਗਾਤਮਕ ਕਵਿਤਾ “ਸਾਡਾ ਵੀ ਸਨਮਾਨ ਹੋ ਗਿਆ” ਪੜ੍ਹੀ, ਜਿਸਨੂੰ ਸੁਣਕੇ ਹਾਜ਼ਰੀਨ ਕਵੀਆਂ ਨੇ ਤਾੜੀਆਂ ਦੀ ਬਖਸ਼ਿਸ਼ ਕੀਤੀ । ਧਰਮਿੰਦਰ ਸਿੰਘ ਕਾਫ਼ਰ ਨੇ “ਹਰ ਚਲੇ ਹਾਂ ਹਰੇ ਤਾਂ ਨਹੀਂ” ਕਵਿਤਾ ਰਾਹੀਂ ਹਾਜ਼ਰੀ ਭਰੀ।ਮੇਜਰ ਸਿੰਘ ਛੀਨਾ ਨੇ ਬਿਮਾਰ ਹੋ ਰਹੀ ਧਰਤੀ ਨੂੰ ਬਚਾਉਣ ਦਾ ਸੁਨੇਹਾਂ ਦਿੰਦਾ ਗੀਤ “ਛੱਡ ਝੋਨੇ ਦਾ ਖਹਿੜਾ”ਰਾਹੀਂ ਚੰਗਾ ਸੁਨੇਹਾਂ ਦਿੱਤਾ। ਦਲਜੀਤ ਕੌਰ ਹਠੂਰ ਨੇ ਲੋਕ ਗੀਤਾਂ ਦੀ ਸਭਿਆਚਾਰਕ ਵੰਨਗੀ ਪੇਸ਼ ਕਰਕੇ ਸਾਹਿਤਕ ਦੌਰ ਨੂੰ ਸਭਿਆਚਾਰਿਕ ਤੇ ਸੰਗੀਤਕ ਮਾਹੌਲ ਵੱਲ ਮੋੜਿਆ। ਰਾਜਦੀਪ ਤੂਰ ਨੇ “ਕਿਉਂ ਹੰਝੂਆਂ ਦੀ ਸੁਣੀਂ ਨਾਂ ਕਹਾਣੀਂ ਹਾਕਮਾਂ ” ਪੇਸ਼ ਕਰਕੇ ਮਾਹੌਲ ਗ਼ਮਗੀਨ ਕਰ ਦਿੱਤਾ। ਉੱਭਰਦੇ ਸ਼ਾਇਰ ਰਵੀ ਅਦੀਬ ਨੇ ਗ਼ਜ਼ਲ “ਪੀੜ੍ਹਾਂ ਦਾ ਘਰ ” ਪੇਸ਼ ਕਰਕੇ ਵਾਹ-ਵਾਹ ਖੱਟੀ। “ਕੁਲਦੀਪ ਸਿੰਘ ਲੋਹਟ ਨੇ ਸਭਾ ਦੀਆਂ ਸਾਹਿਤਕ ਗਤੀਵਿਧੀਆਂ ਸਬੰਧੀ ਵੱਡਮੱਲੇ ਵਿਚਾਰ ਸਾਂਝੇ ਕੀਤੇ। ਉਪਰੰਤ ਅਵਤਾਰ ਜਗਰਾਉਂ ਨੇ ਸਾਹਿਤਕ ਕਿਰਤਾਂ ਸਬੰਧੀ ਆਪਣੀਆਂ ਭਾਵਪੂਰਤ ਟਿੱਪਣੀਆਂ ਰਾਹੀਂ ਨਵੀਂ ਪੀੜ੍ਹੀ ਦੇ ਲੇਖਕਾਂ ਨੂੰ ਹੋਰ ਚੰਗੇਰਾ ਲਿਖਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾ.ਜਸਵੰਤ ਸਿੰਘ ਢਿੱਲੋਂ ਨੇ ਹਰਕੋਮਲ ਬਰਿਆਰ ਦੀ ਗ਼ਜ਼ਲ ਪੇਸ਼ ਕਰਕੇ ਕਮਾਲ ਕਰ ਦਿੱਤੀ। ਇਸ ਮੌਕੇ ਹਰਬੰਸ ਸਿੰਘ ਅਖਾੜਾ, ਅਵਤਾਰ ਜਗਰਾਉਂ,ਅਜੀਤ ਪਿਆਸਾ, ਗੁਰਜੀਤ ਸਹੋਤਾ, ਕੁਲਦੀਪ ਸਿੰਘ ਲੋਹਟ, ਹਰਕੋਮਲ ਬਰਿਆਰ,ਡਾ.ਜਸਵੰਤ ਢਿੱਲੋਂ,ਮੇਜਰ ਸਿੰਘ ਛੀਨਾ ,ਰਵੀ ਅਦੀਬ , ਰਾਜਦੀਪ ਤੂਰ, ਦਲਜੀਤ ਕੌਰ ਹਠੂਰ, ਗੁਰਜੀਤ ਸਹੋਤਾ, ਅਜੀਤ ਪਿਆਸਾ ਤੇ ਗੁਰਦੀਪ ਸਿੰਘ ਹਠੂਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here