Home Protest ਸੁਨਾਮ ‘ਚ ਨੀਲੇ ਕਾਰਡ ਕੱਟਣ ‘ਤੇ ਲੋਕਾਂ ‘ਚ ਰੋਸ

ਸੁਨਾਮ ‘ਚ ਨੀਲੇ ਕਾਰਡ ਕੱਟਣ ‘ਤੇ ਲੋਕਾਂ ‘ਚ ਰੋਸ

28
0

, ਅਕਾਲੀ ਆਗੂ ਦੀਪਾ ਨੇ ਕਿਹਾ- ‘ਆਪ’ ਨੇ ਜਨਤਾ ਦਾ ਜਿਓਣਾ ਕੀਤਾ ਦੁੱਭਰ
ਸੁਨਾਮ ( ਭੰਗੂ) ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਜਾਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਸੁਨਾਮ ਦੇ ਇੰਚਾਰਜ ਰਾਜਿੰਦਰ ਦੀਪਾ ਨੇ ਸ਼ਹਿਰ ਦੇ ਵਾਰਡ ਨੰਬਰ 19 ਰਾਖਵੇਂ ਵਿੱਚ ਜਾ ਕੇ ਨੀਲੇ ਕਾਰਡ ਕੱਟੇ ਜਾਣ ਵਾਲੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ‘ਆਪ’ ਸਰਕਾਰ ਵੱਲੋਂ ਗਲਤ ਸਰਵੇ ਕਰਵਾ ਕੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰ ਕੇ ਲੋਕਾਂ ਦੀ ਵੋਟਾਂ ਬਟੋਰਨ ਵਾਲੀ ਭਗਵੰਤ ਮਾਨ ਸਰਕਾਰ ਜਨਤਾ ਨੂੰ ਪ੍ਰੇਸ਼ਾਨ ਕਰਨ ‘ਤੇ ਉਤਾਰੂ ਹੋ ਰਹੀ ਹੈ। ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਜਿੰਨਾ ਜ਼ਰੂਰਤਮੰਦ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ, ਉਨਾਂ ਦੇ ਘਰਾਂ ਵਿੱਚ ਜਾ ਕੇ ਫਿਰ ਤੋਂ ਫਾਰਮ ਭਰਵਾਏ ਤੇ ਭਰੋਸਾ ਦਿੱਤਾ ਕਿ ਜਿਸ ਕਿਸੇ ਵੀ ਸਹੀ ਤੇ ਜ਼ਰੂਰਤਮੰਦ ਵਿਅਕਤੀਆਂ ਦੇ ਕਾਰਡ ਕੱਟੇ ਗਏ ਹਨ ਉਹ ਫਿਰ ਤੋਂ ਚਾਲੂ ਕਰਵਾਏ ਜਾਣਗੇ ਚਾਹੇ ਇਸ ਲਈ ਕੋਈ ਵੀ ਸੰਘਰਸ਼ ਕਿਉ ਨਾ ਕਰਨਾ ਪਵੇ। ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵੱਲੋਂ ਗਰੀਬਾਂ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ, ਵਜੀਫਾ, ਲੜਕੀਆਂ ਲਈ ਸਾਈਕਲ ਤੇ ਹੋਰ ਕਿੰਨੀਆਂ ਸਕੀਮਾਂ ਸ਼ੁਰੂ ਕੀਤੀਆਂ ਸਨ ਪਰ ਅਫਸੋਸ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ਆਪ ਸਰਕਾਰ ਵੱਲੋਂ ਸਭ ਸਕੀਮਾਂ ਬੰਦ ਕਰ ਦਿੱਤੀਆ ਹਨ ਤੇ ਉਹਨਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਐਸਡੀਐਮ ਸੁਨਾਮ ਨਾਲ ਵੀ ਗੱਲ ਕੀਤੀ ਉਨ੍ਹਾਂ ਭਰੋਸਾ ਦਿਵਾਇਆ ਕਿ ਜਿਹੜੇ ਵੀ ਯੋਗ ਲਾਭਪਾਤਰੀਆਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਹ ਫਿਰ ਤੋਂ ਚਾਲੂ ਕਰ ਦਿੱਤੇ ਜਾਣਗੇ। ਇਸ ਮੌਕੇ ਜਗਵੀਰ ਸਿੰਘ ਜੱਗਾ, ਗੁਲਸ਼ਨ ਸਿੰਘ, ਬਬਲੀ ਕੁਮਾਰ, ਜੀਤ ਕੌਰ ਸਮੇਤ ਹੋਰ ਮੁਹੱਲਾ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here