ਜਗਰਾਓਂ , 21 ਜੂਨ ( ਰਾਜਨ ਜੈਨ)- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਭੱਦਰਕਾਲੀ ਮੰਦਰ ਵਿਖੇ ਅੱਜ 9ਵਾਂ ਵਿਸ਼ਵ ਯੋਗ ਦਿਵਸ ਮਨਾਇਆ ਗਿਆ| ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ ਅਤੇ ਚੇਅਰਮੈਨ ਕੁਲਭੂਸ਼ਨ ਅਗਰਵਾਲ ਦੀ ਅਗਵਾਈ ਵਿਚ ਕਰਵਾਏ ਸਮਾਗਮ ਮੌਕੇ ਸ਼ਸ਼ੀ ਭੂਸ਼ਨ ਜੈਨ, ਡਾ: ਭਾਰਤ ਭੂਸ਼ਨ ਸਿੰਗਲਾ, ਰਾਜ ਵਰਮਾ, ਅਭੈ ਅਤੇ ਸਿਮਰਨ ਕੌਰ ਨੇ ਯੋਗ ਆਸਣ ਕਰਵਾਉਂਦੇ ਹੋਏ ਯੋਗ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਯੋਗ ਇੱਕ ਪ੍ਰਾਚੀਨ ਕਲਾ ਹੈ ਜਿਸ ਦੀ ਉਤਪਤੀ ਭਾਰਤ ਵਿਚ ਕਰੀਬ ਪੰਜ ਹਜ਼ਾਰ ਸਾਲ ਪਹਿਲਾਂ ਹੋਈ ਸੀ| ਉਨ੍ਹਾਂ ਕਿਹਾ ਕਿ ਯੋਗਾ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਯੋਗ ਦਿਵਸ ਮਨਾਇਆ ਜਾਂਦਾ ਹੈ| ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਅਤੇ ਮਾਨਸਿਕ ਸੰਤੁਲਨ ਕਾਇਮ ਰੱਖਣ ਲਈ ਯੋਗ ਬਹੁਤ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਨਿਯਮਿਤ ਅਭਿਆਸ ਨਾਲ ਸਰੀਰ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਮਾਨਸਿਕ ਤਣਾਅ ਦੂਰ ਹੋ ਕੇ ਇਕਾਗਰਤਾ ਵਧਦੀ ਹੈ| ਉਨ੍ਹਾਂ ਨੇ ਵੱਖ ਵੱਖ ਯੋਗ ਆਸਾਨ ਕਰਵਾਏ ਜਿਸ ਨਾਲ ਸਰੀਰ ਤੰਦਰੁਸਤ ਹੋਵੇ ਤੇ ਅਸੀਂ ਬਿਮਾਰੀਆਂ ਦਾ ਮੁਕਾਬਲਾ ਕਰ ਸਕੀਏ| ਉਨ੍ਹਾਂ ‘ਰੋਜ਼ਾਨਾ ਕਰੋ ਯੋਗ ਰਹੋ ਨਿਰੋਗ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਤਿੰਨ ਵਾਰ ਓਮ ਦਾ ਉਚਾਰਨ ਕਰਦਿਆਂ ਦੱਸਿਆ ਕਿ ਯੋਗ ਆਸਣ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਪ੍ਰਾਣਾਯਾਮ ਸਾਡੇ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਧਿਆਨ ਦੇ ਨਾਲ ਅਸੀਂ ਆਪਣੀ ਆਂਤਰਿਕ ਸ਼ਕਤੀ ਨੂੰ ਵਧਾ ਸਕਦੇ ਹਾਂ| ਉਨ੍ਹਾਂ ਕਿਹਾ ਕਿ ਤਣਾਅ ਅੱਜ ਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਦਾ ਹਿੱਸਾ ਹੈ ਤਣਾਅ ਦਾ ਮੁੱਖ ਕਾਰਨ ਸਰੀਰ ਨੂੰ ਊਰਜਾ ਦਾ ਘੱਟ ਹੋਣਾ ਹੈ, ਯੋਗ ਦੇ ਰਾਹੀ ਆਪਣੀ ਊਰਜਾ ਨੂੰ ਵਧਾ ਕੇ ਅਸੀਂ ਖ਼ੁਸ਼ੀ-ਖ਼ੁਸ਼ੀ ਰੋਜ਼ਾਨਾ ਕੰਮ ਕਰਦੇ ਹੋਏ ਆਪਣਾ ਜੀਵਨ ਬਤੀਤ ਕਰ ਸਕਦੇ ਹਾਂ| ਇਸ ਮੌਕੇ ਰਾਜ ਵਰਮਾ, ਰਾਜੇਸ਼ ਲੂੰਬਾ, ਸੋਨੰੂ ਜੈਨ ਤੇ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਦੇਖ ਰੇਖ ਹੇਠ ਕਰਵਾਏ ਸਮਾਗਮ ਵਿਚ ਸੈਕਟਰੀ ਹਰੀ ਓਮ ਵਰਮਾ, ਰਵਿੰਦਰ ਸਿੰਘ ਵਰਮਾ, ਐਡਵੋਕੇਟ ਬਲਦੇਵ ਗੋਇਲ, ਜਿੰਦਰ ਬੱਬਰ, ਰਾਕੇਸ਼ ਸਿੰਗਲਾ, ਰਾਮ ਕਿਸ਼ਨ ਗੁਪਤਾ, ਸਤਿਅਮ ਵਰਮਾ, ਜਵਾਹਰ ਲਾਲ ਵਰਮਾ, ਡਾ ਚੰਦਰ ਮੋਹਨ ਓਹਰੀ, ਹਨੀ ਗੋਇਲ, ਸੰਜੂ ਚੋਪੜਾ, ਸੁਮਿਤ ਅਰੋੜਾ, ਅਨੂਪਮ ਸੂਦ, ਰੋਹਿਤ ਕੁਮਾਰ, ਅਭਿਸ਼ੇਕ ਸੂਦ ਆਦਿ ਹਾਜ਼ਰ ਸਨ|