ਸ੍ਰੀ ਅਨੰਦਪੁਰ ਸਾਹਿਬ (ਵਿਕਾਸ ਮਠਾੜੂ) ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪੀਜੀਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਬੀਤੇ ਪੰਜ ਸਾਲਾਂ ਤੋਂ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸੇਵਾ ਦਾ ਵੱਧ ਤੋਂ ਵੱਧ ਇਲਾਕਾ ਵਾਸੀਆਂ ਨੂੰ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਸਭਾ ਦੇ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਮਟੌਰ ਨੇ ਦੱਸਿਆ ਕਿ ਸਭਾ ਵੱਲੋਂ ਹਫ਼ਤੇ ਦੇ ਸੋਮਵਾਰ, ਬੱਧਵਾਰ ਅਤੇ ਸੁੱਕਰਵਾਰ ਲਗਾਤਾਰ ਇਹ ਮੁਫਤ ਬੱਸ ਸੇਵਾ ਪਿੰਡ ਢੇਰ ਤੋਂ ਸਵੇਰੇ 5 ਵਜੇ ਚੱਲਦੀ ਹੈ ਜੋ ਕਿ 5 : 10 ਵਜੇ ਗੰਗੂਵਾਲ, 5:15 ਵਜੇ ਬੱਸ ਅੱਡਾ ਸ੍ਰੀ ਅਨੰਦਪੁਰ ਸਾਹਿਬ, 5:20 ਵਜੇ ਖਾਲਸਾ ਕਾਲਜ ਦੇ ਸਾਹਮਣੇ, 5:25 ਵਜੇ ਬੱਢਲ ਆਟਾ ਚੱਕੀ, 5:30 ਵਜੇ ਕੋਟਲਾ, 5:35 ਵਜੇ ਗੁਰਦੁਆਰਾ ਪਤਾਲਪੁਰੀ ਬੱਸ ਅੱਡਾ ਕੀਰਤਪੁਰ ਸਾਹਿਬ, 5:40 ਵਜੇ ਬੁੰਗਾ ਸਾਹਿਬ, 5:45 ਵਜੇ ਬੜਾ ਪਿੰਡ, 5:50 ਵਜੇ ਭਰਤਗੜ੍ਹ, 5:55 ‘ਤੇ ਸਰਸਾ ਨੰਗਲ, 6 ਵਜੇ ਘਨੌਲੀ, 6:10 ‘ਤੇ ਰੂਪਨਗਰ ਪੁੱਲ ਅਤੇ 6:20 ‘ਤੇ ਭੱਠਾ ਸਾਹਿਬ ਤੋਂ ਰਵਾਨਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਇਸ ਬੱਸ ਸੇਵਾ ਦਾ ਲਾਭ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਲੈਂਦੇ ਹਨ ਤੇ ਇਹ ਬੱਸ ਵਾਪਸੀ ‘ਤੇ ਵੀ ਇਸੇ ਤਰਾਂ੍ਹ ਮਰੀਜਾਂ ਨੂੰ ਛੱਡਦੀ ਹੋਈ ਆਪਣੇ ਮੁਕਾਮ ਤੇ ਪਹੁੰਚਦੀ ਹੈ। ਇਸ ਮੌਕੇ ਸਕੱਤਰ ਡਾ. ਰਾਮ ਆਸਰਾ ਸਿੰਘ, ਗੁਰਦੇਵ ਸਿੰਘ ਰਾਏਪੁਰ ਸਾਹਨੀ, ਜ਼ਸਵੰਤ ਸਿੰਘ ਬੇਲਾ, ਇੰਜ: ਗੁਰਦੇਵ ਸਿੰਘ, ਮੇਹਰ ਸਿੰਘ, ਬਲਦੇਵ ਸਿੰਘ, ਕੈਪਟਨ ਤਰਸੇਮ ਸਿੰਘ, ਤਰਲੋਚਨ ਸਿੰਘ ਸੋਨੀ, ਚਰਨਜੀਤ ਸਿੰਘ ਸੈਣੀ, ਜ਼ਸਵਿੰਦਰ ਸਿੰਘ ਿਢੱਲੋਂ, ਤਾਰਾ ਸਿੰਘ ਬੁਰਜ, ਹਰੀਸ਼ ਚੰਦਰ, ਨਿਰਮਲ ਸਿੰਘ ਹਰੀਵਾਲ, ਸੁਖਵਿੰਦਰ ਸਿੰਘ, ਸਵਰਨ ਸਿੰਘ ਸੂਰੇਵਾਲ, ਬਲਵੀਰ ਸਿੰਘ ਭੀਰੀ, ਦਮੋਦਰ ਸਿੰਘ, ਗੁਰਬਖਸ਼ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਬਲਦੇਵ ਸਿੰਘ ਢੇਰ, ਹਰਬਖਸ਼ ਸਿੰਘ ਮਹਿਰੋਲੀ, ਗੁਰਬਚਨ ਸਿੰਘ ਲੋਧੀਪੁਰ, ਪਿ੍ਰਤਪਾਲ ਸਿੰਘ, ਕੁਲਦੀਪ ਸਿੰਘ ਮਠਾੜੂ, ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਹਾਜ਼ਰ ਸਨ।