ਰੁਸ ਰੁਸ ਬਹਿਨਾ ਏ ,
ਚੁੱਪ ਚੁੱਪ ਰਹਿਨਾ ਏ,
ਦਿਲ ਦੀ ਤੂੰ ਗੱਲ ,
ਦਿਲ ਵਿੱਚ ਦੱਬ ਲੈਨਾ ਏ ।
ਹੱਸ ਕੇ ਤਾਂ ਕਦੇ ਸਾਨੂੰ ,
ਚੰਦਰਿਆ ਬੁਲਾ ਉਏ ।
ਐਵੇਂ ਨਾ ਤੂੰ ਸਾਨੂੰ,
ਜਾਣ ਜਾਣ ਤੜਫਾ ਉਏ ।
ਅਸੀ ਤੇਰੇ ਉਤੋਂ ਜਿੰਦ ਜਾਨ ,
ਪਏ ਆ ਵਾਰ ਦੇ ।
ਹਰ ਖੁਸ਼ੀ,ਹਰ ਚਾਅ ,
ਤੇਰੇ ਅੱਗੇ ਹਾਰ ਦੇ ।
ਪਰ ਨਾ ਤੂੰ ਕਰੇਂ ,
ਸਾਡੀ ਰਤਾ ਪ੍ਰਵਾਹ ਉਏ ।
ਅਸੀ ਤੈਨੂੰ ਮੰਨੀ ਬੈਠੇ,
ਆਪਣਾ ਖ਼ੁਦਾ ਉਏ ।
ਖਾਬਾਂ ਤੇ ਖਿਆਲਾਂ ਵਿੱਚ,
ਹੋਇਆ ਤੇਰਾ ਵਾਸਾ ਉਏ ।
ਤੇਰੇ ਨਾਲ ਰੌਣਾ ਸਾਡਾ,
ਤੇਰੇ ਨਾਲ ਹਾਸਾ ਉਏ ।
ਤੂੰ ਹੀ ਮੇਰੀ ਕਵਿਤਾ,
ਤੂੰ ਹੀ ਮੇਰਾ ਗੀਤ ਉਏ ।
ਤੂੰ ਹੀ ਕਹਾਣੀ ਮੇਰੀ,
ਤੂੰ ਹੀ ਮਨਮੀਤ ਉਏ ।
ਤੇਰੇ ਕਰਕੇ ਹੀ ਮੇਰੀ,
ਚਲਦੀ ਕਲਮ ਉਏ ।
ਤੂੰ ਏ ਪ੍ਰੀਤ ਮੇਰੀ,
ਮੈਂ ਤੇਰਾ ਬਲਮ ਉਏ ।
, ਬਸਰੇ, ਦੀ ਦੁਨੀਆਂ ਹੈ,
ਤੇਰੇ ਨਾਲ ਵੱਸਦੀ ।
ਇਹੋ ਹੀ ਦੁਆ ਮੇਰੀ,
ਤੂੰ ਹਮੇਸ਼ਾ ਰਹੇ ਹੱਸਦੀ ।
ਤੂੰ ਹਮੇਸ਼ਾ ਰਹੇ…….।
ਤੂੰ ਹਮੇਸ਼ਾ………….।
ਕਲਮਕਾਰ
ਬਸਰਾ ਮੁਫਲਿਸ
ਪਿੰਡ ਗਿੱਲਾਂ (ਬਾਬੇ ਦੀ ਮੇਹਰ)
ਡਾਕ ਚਮਿਆਰਾਂ ਜਲੰਧਰ