ਤਪਾ ਮੰਡੀ,29 ਜੂਨ (ਬੋਬੀ ਸਹਿਜਲ) : ਵੀਰਵਾਰ ਨੂੰ ਤਪਾ ਦੀ ਜਾਮਾ ਮਸਜਿਦ ‘ਚ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ‘ਚ ਭਾਜਪਾ ਮੰਡਲ ਤਪਾ ਤੇ ਥਾਣਾ ਇੰਚਾਰਜ ਕਰਨ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਥਾਣਾ ਮੁਖੀ ਕਰਨ ਸ਼ਰਮਾ ਤੇ ਭਾਜਪਾ ਮੰਡਲ ਤਪਾ ਦੇ ਪ੍ਰਧਾਨ ਸਾਹਿਲ ਬਾਂਸਲ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਗਲੇ ਮਿਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।ਇਸ ਮੌਕੇ ਥਾਣਾ ਮੁਖੀ ਕਰਨ ਸ਼ਰਮਾ ਤੇ ਭਾਜਪਾ ਮੰਡਲ ਤਪਾ ਦੇ ਪ੍ਰਧਾਨ ਸਾਹਿਲ ਬਾਂਸਲ ਨੇ ਆਪਣੇ ਸੰਬੋਧਨ ‘ਚ ਦੱਸਿਆ ਕਿ ਈਦ ਦੇ ਤਿਉਹਾਰ ‘ਤੇ ਉਹ ਮੁਸਲਿਮ ਭਾਈਚਾਰੇ ਨੂੰ ਵਧਾਈ ਦੇਣ ਆਏ ਹਨ, ਤਾਂ ਜੋ ਇਸ ਤਰ੍ਹਾਂ ਆਪਸੀ ਭਾਈਚਾਰਾ ਬਰਕਰਾਰ ਰਹਿ ਸਕੇ ਤੇ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਤਿਉਹਾਰ ‘ਤੇ ਮਿਲਕੇ ਵਧਾਈਆਂ ਦੇਣ ਤੇ ਖੁਸ਼ੀਆਂ ਵੰਡਣ। ਇਸ ਮੌਕੇ ਮੌਲਵੀ ਰੇਜ਼ੁਲ ਹੱਕ, ਨਜ਼ਮ ਹੁਸੈਨ, ਸ਼ੰਕਰ ਖਾਨ, ਮੁੰਨਾ ਖਾਨ, ਅਲਾਦੀਨ ਖਾਨ, ਨਜ਼ੀਰ ਖਾਨ, ਯਾਸ਼ੀਰ ਹਮੀਦ, ਅਬਦੁੱਲਾ ਖਾਨ, ਸੁਲਤਾਨ ਅਲੀ, ਆਸਿਫ ਮਲਿਕ, ਅਸ਼ਰਫ ਅਲੀ, ਹਸਨ ਅਲੀ, ਤਾਹਿਰ ਖਾਨ, ਗਫਾਰ ਅਲੀ, ਸੋਨੂੰ ਐਮ.ਸੀ., ਆਸ਼ੂ ਗਰਗ, ਪਰੈਟੀ ਗਰਗ ਹਾਜ਼ਰ ਸਨ।