ਖੰਨਾ,29 ਜੂਨ (ਰਾਜੇਸ਼ ਜੈਨ) : ਸ਼ਹਿਰ ਦੀ ਐਜੂਕੇਸ਼ਨ ਹੱਬ ਦੇ ਨਾਮ ਨਾਲ ਜਾਣੀ ਜਾਂਦੀ ਜੀਟੀਬੀ ਮਾਰਕੀਟ ਤੇ ਇਸਦੇ ਆਸਪਾਸ ਦੇ ਇਲਾਕਿਆਂ ‘ਚ ਬਿਨਾਂ ਫਾਇਰ ਐੱਨਓਸੀ ਦੇ ਆਈਲੈਟਸ ਸੈਂਟਰ ਖੋਲ੍ਹ ਕੇ ਸ਼ਰੇਆਮ ਹਜ਼ਾਰਾਂ ਵਿਦਿਆਰਥੀਆਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ। ਪੰਜਾਬੀ ਜਾਗਰਣ ਵੱਲੋਂ ਕਈ ਵਾਰ ਮੁੱਦਾ ਚੁੱਕਿਆ ਗਿਆ, ਲੋਕਲ ਪੱਧਰ ‘ਤੇ ਫਾਇਰ ਬਿਗਰੇਡ ਦੀ ਜਾਂਚ ‘ਚ ਬਿਨਾਂ ਐੱਨਓਸੀ ਦੇ ਚੱਲ ਰਹੇ ਸੈਂਟਰਾਂ ਦੇ ਲਾਇਸੰਸ ਰੱਦ ਕਰਨ ਤੱਕ ਦਾ ਲਿਖਿਆ ਜਾ ਚੁੱਕਾ ਹੈ ਪਰ ਕਈ ਮਹੀਨਿਆਂ ਤੋਂ ਲੁਧਿਆਣਾ ਦੇ ਏਡੀਸੀ ਦਫਤਰ ‘ਚ ਇਹ ਫਾਇਲ ਦਬਕੇ ਰਹਿ ਗਈ ਹੈ, ਜਿਸਦਾ ਖਾਮਿਆਜ਼ਾ ਵੀਰਵਾਰ ਦੇਰ ਰਾਤ ਭੁਗਤਣਾ ਪਿਆ ਹੈ। ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਜੀਟੀਬੀ ਮਾਰਕੀਟ ਦੀ ਪਿੱਛੇ ਰੈਸਟ ਹਾਊਸ ਮਾਰਕੀਟ ‘ਚ ਬਿਨਾਂ ਐੱਨਓਸੀ ਦੇ ਚੱਲ ਰਹੇ ਆਈਲੈਟਸ ਸੈਂਟਰਾਂ ‘ਚ ਭਿਆਨਕ ਅੱਗ ਲੱਗ ਗਈ। ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਸੈਂਟਰਾਂ ਦੀਆਂ ਪਾਉੜੀਆਂ ‘ਚ ਲੱਗੇ ਬਿਜਲੀ ਦੇ ਮੀਟਰ ਤੋਂ ਲੱਗੀ ਜੋ ਵੇਖਦੇ ਹੀ ਵੇਖਦੇ ਫੈਲਦੀ ਚੱਲੀ ਗਈ। ਆਈਲੈਟਸ ਸੈਂਟਰ ਪਹਿਲੀ ਤੇ ਦੂਜੀ ਮੰਜਿਲ ‘ਤੇ ਹਨ ਜਦੋਂ ਕਿ ਗਰਾਉਂਡ ਫਲੌਰ ‘ਤੇ ਇੱਕ ਰੈਸਟੋਰੈਂਟ ਖੋਲਿ੍ਹਆ ਗਿਆ ਹੈ। ਅੱਗ ਫੈਲਣ ‘ਤੇ ਤੁਰੰਤ ਫਾਇਰ ਬਿਗੇ੍ਡ ਨੂੰ ਸੂਚਿਤ ਕੀਤਾ ਗਿਆ, ਫਾਇਰ ਬਿਗੇ੍ਡ ਦੀਆਂ ਟੀਮਾਂ ਨੇ ਸ਼ੀਸ਼ਿਆਂ ਨੂੰ ਤੋੜ ਕੇ ਅੰਦਰ ਵੜਦੇ ਹੋਏ ਮੁਸ਼ਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਜੇਕਰ ਫਾਇਰ ਬਿਗੇ੍ਡ ਸਮੇਂ ‘ਤੇ ਨਾ ਪੁੱਜਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਉਥੇ ਹੀ ਜੇਕਰ ਦਿਨ ‘ਚ ਇਹ ਅੱਗ ਲੱਗ ਜਾਂਦੀ ਤਾਂ ਹਜ਼ਾਰਾਂ ਵਿਦਿਆਰਥੀਆਂ ਦੀ ਜ਼ਿੰਦਗੀ ਖਤਰੇ ‘ਚ ਪੈ ਸਕਦੀ ਸੀ। ਚੰਗਾ ਰਿਹਾ ਕਿ ਸਮੇਂ ‘ਤੇ ਪਹੁੰਚਕੇ ਫਾਇਰ ਬਿਗੇ੍ਡ ਨੇ ਅੱਗ ‘ਤੇ ਕਾਬੂ ਪਾ ਲਿਆ। ਰੈਸਟੋਰੈਂਟ ‘ਚ ਕੰਮ ਕਰਦੇ ਮਨੋਜ ਨੇ ਦੱਸਿਆ ਕਿ ਅਚਾਨਕ ਧੂੰਆ ਉੱਠਦਾ ਦਿਖਿਆ ਤਾਂ ਆਈਲੈਟਸ ਸੈਂਟਰ ਦਾ ਸ਼ਟਰ ਤੇ ਸੀਸ਼ਾ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਭੜਕਣ ‘ਤੇ ਫਾਇਰ ਬਿਗੇ੍ਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਦਾ ਕਾਰਨ ਪੂਰੀ ਬਿਲਡਿੰਗ ‘ਚ ਸ਼ਾਰਟ ਸਰਕਟ ਹੋਣਾ ਜਾਪਦਾ ਹੈ। ਫਾਇਰ ਬਿਗੇ੍ਡ ਦੀਆਂ ਟੀਮਾਂ ਨੇ ਰੇਸਟੋਰੈਂਟ ਤੋਂ ਸਿਲੰਡਰਾਂ ਨੂੰ ਵੀ ਬਾਹਰ ਕੱਿਢਆ। ਫਾਇਰ ਬਿਗੇ੍ਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤਾਂ ਵੇਖਿਆ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਟੀਮਾਂ ਨੇ ਸੈਂਟਰ ਦਾ ਸ਼ਟਰ ਤੇ ਸ਼ੀਸ਼ੇ ਤੋੜਕੇ ਅੱਗ ‘ਤੇ ਕਾਬੂ ਪਾਇਆ। ਜੇਕਰ ਸਮਾਂ ਰਹਿੰਦੇ ਟੀਮ ਨਾ ਪੁੱਜਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।ਜ਼ਿਕਰਯੋਗ ਹੈ ਕਿ ਫਾਇਰ ਅਫਸਰ ਗਗਨਦੀਪ ਨੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ‘ਤੇ ਬਿਨਾਂ ਫਾਇਰ ਐੱਨਓਸੀ ਦੇ ਚੱਲ ਰਹੇ ਆਈਲੈਟਸ ਸੈਂਟਰਾਂ ਨੂੰ ਨੋਟਿਸ ਭੇਜ ਕੇ ਨਾਰਮਸ ਪੂਰੇ ਕਰਨ ਨੂੰ ਕਿਹਾ ਸੀ ਪਰ ਕਈ ਮਹੀਨਿਆਂ ਬਾਅਦ ਵੀ ਕਿਸੇ ਨੇ ਨੋਟਿਸ ਨੂੰ ਸੀਰੀਅਸ ਨਹੀਂ ਲਿਆ। ਨਾ ਤਾਂ ਨੋਟਿਸ ਦਾ ਜਵਾਬ ਦਿੱਤਾ ਗਿਆ ਨਾ ਹੀ ਕੋਈ ਨਾਰਮਸ ਪੂਰੇ ਕੀਤੇ ਗਏ। ਜਿਸ ਤੋਂ ਬਾਅਦ ਫਾਇਰ ਬਿਗੇ੍ਡ ਅਫਸਰ ਨੇ ਨਗਰ ਕੌਂਸਲ ਨੂੰ ਉੱਚ ਅਧਿਕਾਰੀਆਂ ਦੇ ਨਾਮ ਰਿਪੋਰਟ ਬਣਾ ਕੇ ਭੇਜੀ ਸੀ। ਕਰੀਬ ਦੋ ਮਹੀਨਿਆਂ ਤੋਂ ਰਿਪੋਰਟ ਨੂੰ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।ਐਜੂਕੇਸ਼ਨ ਹੱਬ ਮੰਨੀ ਜਾਣ ਵਾਲੀ ਜੀਟੀਬੀ ਮਾਰਕੀਟ ‘ਚ ਕਾਫ਼ੀ ਸਮੇਂ ਤੋਂ ਬਿਨਾਂ ਫਾਇਰ ਸੇਫਟੀ ਐੱਨਓਸੀ ਲਏ ਸੈਂਕੜੇ ਐਜੂਕੇਸ਼ਨ ਸੰਸਥਾਵਾਂ, ਹਸਪਤਾਲ, ਬੈਂਕ ਤੇ ਹੋਰ ਪ੍ਰਰਾਇਵੇਟ ਦਫਤਰ ਰੋਜਾਨਾ ਪੜ੍ਹਣ ਆਉਣ ਵਾਲੇ ਵਿਦਿਆਰਥੀਆਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਫਾਇਰ ਸੇਫਟੀ ਨਾਰਮਸ ਪੂਰੇ ਨਾ ਹੋਣ ਦੀ ਵਜ੍ਹਾ ਕਾਰਨ ਹਰ ਸਮੇਂ ਖਤਰੇ ਦੇ ਬੱਦਲ ਮੰਡਰਾਉਂਦੇ ਰਹਿੰਦੇ ਹਨ। ਬਾਕੀ ਬਚਦੀ ਕਸਰ ਮਾਰਕੀਟ ਦੀਆਂ ਬਿਲਡਿੰਗਾਂ ਦੇ ਬਾਹਰ ਲੱਗੀਆਂ ਫਲੈਕਸਾਂ ਤੇ ਬੇਤਰਤੀਬ ਵਾਹਨਾਂ ਦੀ ਪਾਰਕਿੰਗ ਕੱਢ ਰਹੀ ਹੈ। ਇਸ ਕਾਰਨ ਜੇਕਰ ਕਿਸੇ ਵੀ ਸੂਰਤ ‘ਚ ਕਿਸੇ ਵੀ ਸੰਸਥਾ ‘ਚ ਅੱਗ ਲੱਗਣ ਦੀ ਘਟਨਾ ਹੋ ਜਾਵੇ ਤਾਂ ਫਾਇਰ ਬਿਗੇ੍ਡ ਦੀ ਗੱਡੀ ਦਾ ਪੁੱਜਣਾ ਅਸੰਭਵ ਹੈ। ਪਿਛਲੇ ਦਿਨੀਂ ਫਾਇਰ ਬਿਗੇ੍ਡ ਦੀ ਟੀਮ ਨੇ ਸ਼ਹਿਰ ‘ਚ ਬਿਨਾਂ ਫਾਇਰ ਸੇਫਟੀ ਐੱਨਓਸੀ ਲੈ ਕੇ ਚੱਲ ਰਹੀਆਂ ਬਿਲਡਿੰਗਾਂ ਦਾ ਸਰਵੇ ਸ਼ੁਰੂ ਕੀਤਾ ਹੈ ਜਿਸ ‘ਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਕੱਲੀ ਜੀਟੀਬੀ ਮਾਰਕੀਟ ‘ਚ 100 ਤੋਂ ਜ਼ਿਆਦਾ ਐਜੂਕੇਸ਼ਨ ਸੰਸਥਾਵਾਂ, ਹਸਪਤਾਲ, ਬੈਂਕ ਤੇ ਹੋਰ ਪ੍ਰਰਾਇਵੇਟ ਦਫਤਰ ਫਾਇਰ ਸੇਫਟੀ ਨਾਰਮਸ ਪੂਰੇ ਨਹੀਂ ਕਰ ਰਹੇ ਹਨ। ਉਨਾਂ੍ਹ ਨੂੰ ਸ਼ਾਰਟਲਿਸਟ ਕਰ ਲਿਆ ਗਿਆ ਹੈ, ਇੱਕ ਦੋ ਨੂੰ ਛੱਡਕੇ ਕਿਸੇ ਦੇ ਕੋਲ ਵੀ ਫਾਇਰ ਐੱਨਓਸੀ ਨਹੀਂ ਹੈ।