ਏਡੀਸੀ ਨੇ ਐਸਡੀਐਮ, ਨਾਇਬ ਤਹਿਸੀਲਦਾਰ, ਐਕਸੀਅਨ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਕਿਸਾਨ ਨੇਤਾ ਦੇ ਆਧਾਰਿਤ ਬਣਾਈ ਟੀਮ
ਜਗਰਾਓਂ, 5 ਜੁਲਾਈ ( ਜਗਰੂਪ ਸੋਹੀ )-ਸਿੱਧਵਾਂਬੇਟ ਰੋਡ ਤੇ ਸਥਿਤ ਤੱਪੜ ਹਰਨੀਆਂ ਪਿੰਡ ਦੇ ਨਜ਼ਦੀਕ ਏਪੀ ਰਿਫਾਇਨਰੀ ਵਲੋਂ ਫੈਕਟਰੀ ਦੇ ਗੰਦੇ ਕੈਮੀਕਲ ਯੁਕਤ ਪਾਣੀ ਨੂੰ Çੱਸਧੇ ਧਰਤੀ ਵਿਚ ਸੁੱਟੇ ਜਾਣ ਕਾਰਨ ਇਲਾਕੇ ਦੇ ਟਿਊਬਵੈਲਾਂ ਵਿਚੋਂ ਗੰਦਾ ਪਾਣੀ ਆਉਣ ਤੇ ਇਲਾਕੇ ਵਿਚ ਭਿਆਨਕ ਬਿਮਾਰੀਆਂ ਦਾ ਪ੍ਰਕੋਪ ਫੈਲਣ ਦੇ ਡਰੋਂ ਫੈਕਟਰੀ ਖਿਲਾਫ ਕਾਰਵਾਈ ਕਰਵਾਉਣ ਲਈ ਇਲਾਕੇ ਦੀਆਂ ਕਿਸਾਨ, ਮਜਦੂਰ ਜਥੇਬੰਦੀਆਂ ਅਤੇ ਇਲਾਕੇ ਦੀਆਂ ਪੰਚਾਇਤਾਂ ਵਲੋਂ ਤੱਪੜਹਰਨੀਆ ਫੈਕਟਰੀ ਖਿਲਾਫ਼ ਮਤੇ ਪਾਕੇ ਏਡੀਸੀ ਅਮਿਤ ਸਰੀਨ ਨੂੰ ਮੰਗ ਪੱਤਰ ਦਿਤਾ ਦਿਆ। ਇਸ ਮੰਗ ਪੱਤਪ ਤੇ ਕਾਰਵਾਈ ਲਈ ਏਡੀਸੀ ਅਮਿਤ ਸਰੀਨ ਵਲੋਂ ਐਸਡੀਐਮ ਜਗਰਾਓਂ ਦੀ ਅਗੁਵਾਈ ਹੇਠ ਨਾਇਬ ਤਹਿਸੀਲਦਾਰ, ਐਕਸੀਅਨ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਇਕ ਮੈਂਬਰ ਕਿਸਾਨ ਜਥੇਬੰਦੀਆਂ ਦੇ ਆਧਾਰਿਤ ਟੀਮ ਗਠਿਤ ਕਰਕੇ ਉਕਤ ਫੈਕਟਰੀ ਦਾ ਨਿਰੀਖਣ ਕਰਨ ਅਤੇ ਉਥੋਂ ਪਾਣੀ ਦੇ ਸੈਂਪਲ ਵੀ ਲੈਣ ਦੀ ਹਦਾਇਤ ਦਿਤੀ। ਉਕਤ ਟੀਮ ਨੂੰ ਵੀਰਵਾਰ ਦੁਪਿਹਰ 12 ਵਜੇ ਤੱਕ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਸ਼ੇਰਪੁਰ ਕਲਾਂ ਦੇ ਇਕਾਈ ਪ੍ਰਧਾਨ ਅਰਜਨ ਸਿੰਘ ਖੇਲਾ, ਸਕੱਤਰ ਗੁਰਵਿੰਦਰ ਸਿੰਘ ਖੇਲਾ, ਸ਼ੇਰਪੁਰ ਕਲਾਂ ਦੇ ਸਰਪੰਚ ਸਰਬਜੀਤ ਸਿੰਘ ਖੈਹਿਰਾ,ਬਲਾਕ ਸੰਮਤੀ ਮੈਂਬਰ ਹਰਬੰਸ ਸਿੰਘ ਬੰਸਾ, ਮੈਂਬਰ ਪੰਚਾਇਤ ਜਗਦੇਵ ਸਿੰਘ, ਪੰਚਾਇਤ ਮੈਂਬਰ ਪਾਲ ਸਿੰਘ ,ਸਾਬਕਾ ਸਰਪੰਚ ਦਵਿੰਦਰ ਸਿੰਘ ਖੇਲਾ, ਗਗਨਦੀਪ ਸਿੰਘ, ਪਾਰਕ ਸ਼ੇਰਪੁਰਾ,ਪਿੰਡ ਸ਼ੇਰਪੁਰ ਖੁਰਦ ਦੇ ਸਰਪੰਚ ਪਰਮਜੀਤ ਸਿੰਘ ਪੰਮਾਂ, ਪਿੰਡ ਲੀਲਾ ਮੇਘ ਸਿੰਘ ਦੇ ਸਰਪੰਚ ਵਰਕਪਾਲ ਸਿੰਘ, ਸਵੱਦੀ ਖੁਰਦ ਤੋਂ ਸਰਪੰਚ ਕਾਕਾ ਸਿੰਘ,ਪਿੰਡ ਸੇਖਦੋਲਤ ਦੀ ਪੰਚਾਇਤ, ਰਾਮਗੜ੍ਹ ਭੁੱਲਰ ਤੋ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕਰਨੈਲ ਸਿੰਘ ਰਾਮਗੜ ਭੁੱਲਰ ਤੇ ਬਲਵਿੰਦਰ ਸਿੰਘ ਹਾਜ਼ਿਰ ਰਹੇ।
ਫੋਟੋ ਕੈਪਸ਼ਨ-ਏਪੀ ਰਿਫਾਇਨਰੀਂ ਖਿਲਾਫ ਕਾਰਵਾਈ ਲਈ ਏਡੀਸੀ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂ।