ਜਗਰਾਓਂ, 6 ਸਤੰਬਰ ( ਭਗਵਾਨ ਭੰਗੂ)-ਸ਼੍ਰੀ ਮਤੀ ਸਤੀਸ਼ ਗੁਪਤਾ ਸਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਪ੍ਰਿੰ: ਨਰੂਲਾ ਦੀ ਯੋਗ ਅਗਵਾਈ ਅਧੀਨ ਜਮਾਤ ਨਰਸਰੀ ਤੋਂ ਦੂਸਰੀ ਤੱਕ ਵਿਦਿਆਰਥੀਆ ਨੇ ਜਨਮ ਅਸ਼ਟਮੀ ਮਨਾਈ। ਜਿਸ ਵਿੱਚ ਬੱਚੇ ਭਗਵਾਨ ਕ੍ਰਿਸ਼ਨ ਅਤੇ ਰਾਧਾ ਦੇ ਅਵਤਾਰ ਵਿਚ ਸੱਜੇ ਹੋਏ ਸਨ । ਜਿਸ ਵਿੱਚ ਬੱਚਿਆਂ ਨੇ ਮਟਕੀ ਫੋੜਨ , ਨਾਚ ਉਤਸਵ ਅਤੇ ਇਕੱਠੇ ਬੈਠ ਕੇ ਭੋਜਨ ਖਾਧਾ ,ਜਿਸ ਵਿੱਚ ਬੱਚਿਆਂ ਨੇ ਵਿੱਚ ਬੱਚਿਆਂ ਨੇ ਖੂਬ ਆਨੰਦ ਮਾਨਿਆ।ਇਸ ਮੌਕੇ ਤੇ ਅਧਿਆਪਕ ਕਮਲਜੀਤ ਨੇ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਇਤਿਹਾਸ ਬਾਰੇ ਜਾਣੂ ਕਰਵਾਇਆ।ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਸੰਸਕ੍ਰਿਤੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤਾਂ ਜੋ ਬੱਚੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਆਪਣੀ ਸੰਸਕ੍ਰਿਤੀ ਦੀ ਪਛਾਣ ਕਰ ਸਕਣ ਅਤੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।