Home crime ਐਸਡੀਐਮ ਦੀ ਅਗਵਾਈ ਵਾਲੀ ਟੀਮ ਵੱਲੋਂ ਆਈਲੈਟਸ ਸੈਂਟਰਾਂ ਦੀ ਕੀਤੀ ਚੈਕਿੰਗਜਗਰਾਓਂ ਵਿਚ...

ਐਸਡੀਐਮ ਦੀ ਅਗਵਾਈ ਵਾਲੀ ਟੀਮ ਵੱਲੋਂ ਆਈਲੈਟਸ ਸੈਂਟਰਾਂ ਦੀ ਕੀਤੀ ਚੈਕਿੰਗ
ਜਗਰਾਓਂ ਵਿਚ ਹਨ 163 ਦੇ ਕਰੀਬ ਆਈਵਿਟਸ ਸੈਂਟਰ, ਜਿੰਨ੍ਹਾਂ ਵਿਚੋਂ ਬਹੁਤੇ ਹਨ ਬੋਗਸ

83
0


ਜਗਰਾਓਂ, 7 ਜੁਲਾਈ ( ਭਗਵਾਨ ਭੰਗੂ, ਜਗਰੂਪ ਸੋਹੀ )-ਪੰਜਾਬ ਭਰ ਵਿਚ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਅਤੇ ਉਨ੍ਹਾਂ ਦੇ ਮਾਂ ਬਾਪ ਦਾ ਆਰਥਿਕ ਸੋਸ਼ਨ ਕਰਨ ਦੀਆਂ ਆ ਰਹੀਆਂ ਖਬਰਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਵੋਲੰ ਪੰਜਾਬ ਭਰ ਵਿਚ ਵੱਡੀ ਸੰਖਿਆ ਵਿਚ ਹਰ ਗਲੀ ਦੀ ਨੁਕਰ ਤੱਕ ਖੁੱਲ੍ਹੇ ਹੋਏ ਆਈਲਿਟਸ ਸੈਂਟਰਾਂ ਦੀ ਜਾਂਚ ਕਰਨ ਦੇ ਦਿਤੇ ਗਏ ਹੁਕਮਾ ਤੋਂ ਬਾਅਦ ਜਗਰਾਓਂ ਵਿਖੇ ਐਸ.ਡੀ.ਐਮ ਮਨਜੀਤ ਕੌਰ ਦੀ ਅਗਵਾਈ ਹੇਠ ਤਹਿਸੀਲਦਾਰ ਮਨਮੋਹਨ ਕੌਸ਼ਿਕ ਅਤੇ ਡੀ.ਐਸ.ਪੀ ਸਤਵਿੰਦਰ ਸਿੰਘ ਵਿਰਕ ਵੱਲੋਂ ਆਈਲੈਟਸ ਸੈਂਟਰਾਂ ਦੀ ਜਾਂਚ ਪੜਤਾਲ ਕੀਤੀ ਗਈ। ਬਿਨ੍ਹਾਂ ਲਾਇਸੈਂਸ ਜਾਂ ਹੋਰ ਕਮੀਆਂ ਸਾਹਮਣੇ ਆਉਣ ਤੇ ਇਸ ਟੀਮ ਵਲੋਂ 5 ਆਈਲਿਟਸ ਸੈਂਟਰ ਮੌਕੇ ਤੇ ਸੀਲ ਕਰ ਦਿਤੇ ਗਏ ਅਤੇ ਦੋ ਨੂੰ ਥੋੜੀਆਂ ਬਹੁਤ ਕਮੀਆਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿਤੇ ਗਏ। ਜਗਰਾਓਂ ਵਿਖੇ ਜਿੰਨਾਂ ਆਈਲੈਟਸ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਉਨਾਂ ਵਿਚ ਟੱਚਵੁੱਡ ਆਈਲੈਟਸ ਸੈਂਟਰ, ਮੈਪਲ ਇਮੀਗ੍ਰੇਸ਼ਨ, ਗੋਲਡਨ ਟਰੈਵਲ ਐਡਵਾਈਜ਼ਰ, ਪ੍ਰਾਈਮ ਮੂਵਰਜ ਆਈਲੈਟਸ ਐਂਡ ਇਮੀਗ੍ਰੇਸ਼ਨ, ਰੈੱਡਲੀਫ ਆਈਲੈਟਸ ਇੰਸਟੀਚਿਊਟ, ਅਚੀਵਰਜ਼ ਇੰਗਲਿਸ਼ ਅਕੈਡਮੀ ਅਤੇ ਡਰੀਮ ਬਿਲਡਰਜ਼ ਆਈਲੈਟਸ ਸੈਂਟਰੋ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਆਈਲਿਟਸ ਸੈਂਟਰਾਂ ’ਤੇ ਮਾਪਦੰਡਾਂ ਦੀ ਚੈਕਿੰਗ ਕੀਤੀ ਗਈ। ਐਸਡੀਐਮ ਮਨਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਆਈਲੈਟਸ ਸੈਂਟਰਾਂ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਸਰਕਾਰ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸਤਾਵੇਜ਼, ਸੈਂਟਰ ਦੇ ਸਰਟੀਫਿਕੇਟ, ਅਣਸੁਖਾਵੀਂ ਘਟਨਾ ਦੀ ਸੂਰਤ ਵਿੱਚ ਐਮਰਜੈਂਸੀ ਵਿੱਚ ਬਾਹਰ ਨਿਕਲਣ, ਫਾਇਰ ਸੇਫਟੀ, ਲਾਇਸੈਂਸ ਅਤੇ ਹੋਰ ਸਹੂਲਤਾਂ ਤੇ ਯੋਗ ਸਟਾਫ ਸੰਬੰਧੀ ਜਾਂਚ ਕੀਤੀ ਗਈ ਹੈ। ਚੈਕਿੰਗ ਦੌਰਾਨ ਸੱਤ ਵਿੱਚੋਂ ਪੰਜ ਕੇਂਦਰਾਂ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ ਗਿਆ। ਬਾਕੀ ਦੋ ਪ੍ਰਾਈਮ ਮੂਵਰਜ ਆਈਲੈਟਸ ਐਂਡ ਇਮੀਗ੍ਰੇਸ਼ਨ, ਅਚੀਵਰਜ਼ ਇੰਗਲਿਸ਼ ਅਕੈਡਮੀ ਵਿੱਚ ਕੁਝ ਕਮੀਆਂ ਹੋਣ ਕਾਰਨ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਅਤੇ ਕਮੀਆਂ ਦੂਰ ਕਰਨ ਲਈ ਸਮਾਂ ਦਿੱਤਾ ਗਿਆ। ਉਨ੍ਹਾਂ ਆਈਲੈਟਸ ਕਰ ਰਹੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਉਹ ਆਪਣੇ ਆਈਲੈਟਸ ਸੈਂਟਰ ਦੀ ਚੋਣ ਕਰਦੇ ਸਮੇਂ ਮਾਨਤਾ ਪ੍ਰਾਪਤ ਕੇਂਦਰ ਦੀ ਹੀ ਚੋਣ ਕਰਨ। ਉਨ੍ਹਾਂ ਕਿਹਾ ਕਿ ਉਹ ਅੱਜ ਦੀ ਚੈਕਿੰਗ ਦੀ ਰਿਪੋਰਟ ਡੀਸੀ ਲੁਧਿਆਣਾ ਨੂੰ ਭੇਜਣਗੇ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਗਰਾਉਂ ਵਿੱਚ ਵੱਡੀ ਗਿਣਤੀ ਵਿੱਚ ਆਈਲੈਟਸ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਕੋਲ ਲਾਇਸੈਂਸ ਅਤੇ ਹੋਰ ਸਹੂਲਤਾਂ ਵੀ ਨਹੀਂ ਹਨ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਸਾਰੇ ਆਈਲੈਟਸ ਸੈਂਟਰਾਂ ’ਤੇ ਕਾਰਵਾਈ ਕੀਤੀ ਜਾਵੇਗੀ। ਜਗਰਾਓਂ ਵਿਚ ਹਰ 163 ਆਈਲਿਟਸ ਸੈਂਟਰ-
ਪੰਜਾਬ ਦੇ ਪੜ੍ਹੇ ਲਿਖੇ ਵਰਗ ਦੇ ਵਿਦੇਸ਼ ਜਾਣ ਦੀ ਲਾਲਸਾ ਦਾ ਲਾਭ ਉਠਾਉਂਦੇ ਹੋਏ ਆਈਲਿਟਸ ਅਆਤੇ ਇਮੀਗ੍ਰੇਸ਼ਨ ਸੈਂਟਰ ਖੋਲ੍ਹਣਾ ਇਕ ਬੇ-ਹੱਦ ਲਾਹੇਵੰਦ ਧੰਦਾ ਬਣ ਚੁੱਕਾ ਹੈ। ਜਾਣਕਾਰੀ ਅਨੁਸਾਰ ਜਗਰਾਓਂ ਵਿਖੇ ਇਸ ਸਮੇਂ 163 ਦੇ ਕਰੀਬ ਆਈਲਿਟਸ ਸੈਂਟਰ ਚੱਲ ਰਹੇ ਹਨ। ਆਈਲਿਟਸ ਸੈਂਟਰ ਐਸੋਸੀਏਸ਼ਨ ਵਿਚ ਸਿਰਫ 50 ਦੇ ਕਰੀਬ ਮੈਂਬਰ ਹਨ। ਜਗਰਾਓਂ ਵਿਖੇ ਖੁੱਲ੍ਹੇ ਹੋਏ ਥੋਕ ਦੇ ਭਾਅ ਵਿਚ ਆਈਲਿਟਸ ਸੈਂਟਰਾਂ ਵਿਚੋਂ ਬਹੁਤਿਆਂ ਪਾਸ ਲਾਇਸੈਂਸ ਵੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਪਾਸ ਨਿਰਧਾਰਿਤ ਨਿਯਮਾਂ ਅਨੁਸਾਰ ਬਿਲਡਿੰਗਾਂ ਹਨ। ਇਥੋਂ ਤੱਕ ਕਿ ਵਧੇਰੇ ਸੈਂਟਰਾਂ ਵਿਚ ਸਟਾਫ ਵੀ ਉਹ ਹੈ ਜੋ ਬੱਚੇ ਆਈਲਿਟਸ ਕਰਕੇ ਖੁਦ ਵਿਦੇਸ਼ ਜਾਣ ਤੋਂ ਵਾਂਝੇ ਰਹਿ ਜਾਂਦੇ ਹਨ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਬਹੁਤੇ ਸਾਰੇ ਸੈਂਟਰ ਅਜਿਹੇ ਵੀ ਹਵ ਜੋ ਵਿਦਿਆਰਥੀਆਂ ਨੂੰ 7 ਤੋਂ 8 ਬੈਂਡ ਸ਼ਰਤੀਆ ਦਵਾਉਣ ਦੇ ਦਾਅਵੇ ਕਰਦੇ ਹਨ ਅਤੇ ਉਸ ਲਈ ਉਹ ਬਕਾਇਦਾ ਐਡਵੋਟਾਇਜਮੈਂਟ ਤੱਕ ਦਿੰਦੇ ਹਨ। ਉਸਦੇ ਬਾਵਜੂਦ ਵੀ ਪ੍ਰਸਾਸ਼ਨ ਸੁੱਤਾ ਪਿਆ ਹੈ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੇ ਦਾਅਵੇ ਕਰਨ ਵਾਲੇ ਆਈਲਿਟਸ ਸੈਂਟਰਾਂ ਪਾਸ ਅਜਿਹਾ ਕਿਹੜਾ ਵਿਦੇਸ਼ੀ ਸਟਾਫ ਹੈ ਜੋ ਹਰੇਕ ਬੱਚੇ ਨੂੰ 7-8 ਬੈਂਡ ਦਵਾ ਦਿੰਦਾ ਹੈ ਜਾਂ ਫਿਰ ਇਹ ਲੋਕ ਗੁਮੰਰਾਹ ਹੀ ਕਰਦੇ ਹਨ। ਇਸ ਲਈ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਜਗਰਾਓਂ ਵਿਖੇ ਥਾਂ ਥਾਂ ਖੁੱਲ੍ਹੇ ਹੋਏ ਬੋਗਸ ਆਈਲਿਟਸ ਸੈਂਟਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਬਿਨ੍ਹਾਂ ਲਾਇਸੈਂਸ ਅਤੇ ਸਰਕਾਰੀ ਮਾਪਦੰਡ ਨਾ ਪੂਰੇ ਕਰਨ ਵਾਲੇ ਸੈਂਟਰਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਵਿਦਿਆਰਥੀ ਅਜਿਹੇ ਬੋਗਸ ਸੈਂਟਰਾਂ ਵਿਚ ਪੜ੍ਹ ਕੇ ਆਪਣੇ ਪੈਸੇ ਅਤੇ ਸਮਾਂ ਬਰਬਾਦ ਨਾ ਕਰਨ।

LEAVE A REPLY

Please enter your comment!
Please enter your name here