Home crime ਤੱਪੜ ਹਰਨੀਆਂ ਫੈਕਟਰੀ ਸੰਬੰਧੀ ਕਾਰਵਾਈ ਲਈ ਵਫਦ ਐਸਡੀਐਮ ਨੂੰ ਮਿਲਿਆ

ਤੱਪੜ ਹਰਨੀਆਂ ਫੈਕਟਰੀ ਸੰਬੰਧੀ ਕਾਰਵਾਈ ਲਈ ਵਫਦ ਐਸਡੀਐਮ ਨੂੰ ਮਿਲਿਆ

44
0


ਜਗਰਾਓਂ, 10 ਜੂਨ ( ਜਗਰੂਪ ਸੋਹੀ, ਲਿਕੇਸ਼ ਸ਼ਰਮਾਂ )-ਤੱਪੜ ਹਰਨੀਆਂ ਫੈਕਟਰੀ ਅਤੇ ਜੀ ਟੀ ਰੋਡ ਤੇ ਬੋਰ ਕਰਕੇ ਧਰਤੀ ਚ ਸੁੱਟੇ ਜਾ ਰਹੇ ਬਾਰਸ਼ ਦੇ ਗੰਧਲੇ ਪਾਣੀ ਖਿਲਾਫ ਜਨਤਕ ਜਥੇਬੰਦੀਆਂ ਦਾ ਵਫਦ ਐਸ ਡੀ ਐਮ ਮਨਜੀਤ ਕੋਰ ਨੂੰ ਮਿਲਿਆ। ਵਫਦ ਨੇ ਪ੍ਰਸਾਸ਼ਨ ਵਲੋਂ ਬਣਾਈ ਪੜਤਾਲੀਆ ਕਮੇਟੀ ਚ ਇਲਾਕੇ ਦੀਆਂ ਸਾਰੀਆਂ ਕਿਸਾਨ ਮਜਦੂਰ ਜਥੇਬੰਦੀਆਂ , ਪਾਣੀ ਦੇ ਮਾਹਰ ਵਿਗਿਆਨੀਆਂ ,ਖੋਜਕਾਰਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਵਫਦ ਨੇ ਸਿਵਲ ਪ੍ਰਸ਼ਾਸਨ ਤੋਂ ਇਸ ਮਾਮਲੇ ਚ ਜੀਰਾ ਫੈਕਟਰੀ ਵਾਂਗ, ਫੈਕਟਰੀ ਚ ਧੁਰ ਤਕ ਨਿਰਪੱਖ ਛਾਣਬੀਣ ਕਰਨ ਦੀ ਮੰਗ ਕੀਤੀ।ਵਫਦ ਨੇ ਜੋਰ ਦੇ ਕੇ ਕਿਹਾ ਕਿ ਜੀ ਟੀ ਰੋਡ ਤੇ ਬਾਰਸ਼ ਦੇ ਪਾਣੀ ਦੇ ਨਿਕਾਸ ਲਈ ਕੀਤੇ ਡੂੰਘੇ ਬੋਰਾਂ ਰਾਹੀਂ ਧਰਤੀ ਚ ਸੁੱਟੇ ਜਾ ਰਹੇ ਪਾਣੀ ਨੂੰ ਪ੍ਰਮਾਣਿਤ ਯੋਗ ਵਿਧੀ ਰਾਹੀਂ ਸੁੱਟਿਆ ਜਾਵੇ। ਐਸ ਡੀ ਐਮ ਨੇ ਵਫਦ ਨੂੰ ਇਸ ਮਾਮਲੇ ਚ ਜਲਦੀ ਸਬੰਧਤ ਸੰਸਥਾਵਾਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਵਫਦ ਨੇ ਕਿਹਾ ਕਿ ਇਹ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਇਲਾਕੇ ਚ ਬੀਮਾਰੀਆਂ ਫੈਲਣ, ਫਸਲਾਂ ਦੀ ਉਤਪਾਦਕਤਾ ਤੇ ਮਾੜਾ ਅਸਰ ਪੈਣ ਦਾ ਖਤਰਾ ਮੰਡਰਾ ਰਿਹਾ ਹੈ। ਇਸ ਸੰਬੰਧੀ ਪ੍ਰਸਾਸ਼ਨ ਵਲੋਂ ਯੋਗ ਕਾਰਵਾਈ ਨਾ ਦੀ ਹਾਲਤ ਚ ਜਥੇਬੰਦੀਆਂ ਸੰਘਰਸ਼ ਲਈ ਮਜਬੂਰ ਹੋਣਗੀਆਂ। ਇਸ ਸਮੇਂ ਵਫਦ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਵਲੋਂ ਬਲਰਾਜ ਸਿੰਘ ਕੋਟੳਮਰਾ,ਗੁਰਮੇਲ ਸਿੰਘ ਰੂਮੀ, ਇਨਕਲਾਬੀ ਕੇੰਦਰ ਪੰਜਾਬ ਵਲੋ ਕੰਵਲਜੀਤ ਖੰਨਾ,ਕਿਰਤੀ ਕਿਸਾਨ ਯੂਨੀਅਨ ਵਲੋਂ ਤਰਲੋਚਨ ਸਿੰਘ ਝੋਰੜਾਂ,ਪੰਜਾਬ ਕਿਸਾਨ ਯੂਨੀਅਨ ਵਲੋਂ ਬੂਟਾ ਸਿੰਘ ਚਕਰ, ਆਲ ਇੰਡੀਆ ਕਿਸਾਨ ਮਜਦੂਰ ਸਭਾ ਵਲੋਂ ਭਰਪੂਰ ਸਿੰਘ ਸੱਵਦੀ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਵਲੋਂ ਜਸਦੇਵ ਸਿੰਘ ਲਲਤੋਂ, ਭਾਰਤੀ ਕਿਸਾਨ ਯੂਨੀਅਨ ਉਗਰਾਂਹਾ ਵਲੋਂ ਰਾਮਸਰਨ ਸਿੰਘ ਮਜਦੂਰ ਆਗੂ ਹੁਕਮ ਰਾਜ ਦੇਹੜਕਾ, ਸੁਖਦੇਵ ਮਾਣੂਕੇ, ਮਦਨ ਸਿੰਘ, ਜਗਦੀਸ਼ ਸਿੰਘ ਮਾਣੂਕੇ, ਗੁਰਮੇਲ ਸਿੰਘ ਭਰੋਵਾਲ, ਤਰਸੇਮ ਸਿੰਘ ਬੱਸੂਵਾਲ, ਜਗਜੀਤ ਸਿੰਘ ਕਲੇਰ ਆਦਿ ਹਾਜਰ ਸਨ। ਇਸ ਸਬੰਧੀ ਵਫਦ ਨੇ ਏ ਡੀ ਸੀ ਜਗਰਾਂਓ ਨੂੰ ਵੀ ਮੰਗ ਪੱਤਰ ਦਿਤਾ।

LEAVE A REPLY

Please enter your comment!
Please enter your name here